ਵਿਕਟੌਰੀਆ ਵਿੱਚ ਕਰੋਨਾ ਦੇ 1466 ਨਵੇਂ ਮਾਮਲੇ ਦਰਜ, 8 ਮੌਤਾਂ ਦੀ ਪੁਸ਼ਟੀ

ਕਰੋਨਾ ਤੋਂ ਬਚਾਉ ਲਈ ਬਜ਼ੁਰਗਾਂ ਲਈ ਫਾਈਜ਼ਰ ਅਤੇ ਮੋਰਡਰੇਨਾ ਵੈਕਸੀਨ

ਵਿਕਟੌਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ 1466 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਰਾਹੀਂ, 8 ਲੋਕਾਂ ਦੇ ਇਸ ਭਿਆਨਕ ਬਿਮਾਰੀ ਕਾਰਨ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 68509 ਕਰੋਨਾ ਦੇ ਟੈਸਟ ਵੀ ਕੀਤੇ ਗਏ ਅਤੇ ਇਸ ਸਮੇਂ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ ਪੂਰੇ ਰਾਜ ਵਿੱਚ 19627 ਦੱਸੀ ਦਾ ਰਹੀ ਹੈ।
ਸਿਹਤ ਮੰਤਰੀ ਮਾਰਟਿਨ ਫੋਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਬਜ਼ੁਰਗ ਜਿਨ੍ਹਾਂ ਨੂੰ ਕਿ ਐਸਟ੍ਰੇਜ਼ੈਨੇਕਾ ਦਵਾਈ ਨਹੀਂ ਸੀ ਦਿੱਤੀ ਗਈ ਉਨ੍ਹਾਂ ਲਈ ਹੁਣ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੀਆਂ ਸ਼੍ਰੇਣੀਆਂ ਵਿੱਚ ਫਾਈਜ਼ਰ ਅਤੇ ਮੋਡਰੇਨਾ ਦਵਾਈ ਨੂੰ ਸ਼ਾਮਿਲ ਕਰ ਲਿਆ ਗਿਆ ਹੈ।
ਬੀਤੇ ਐਤਵਾਰ ਤੱਕ ਦੇ ਆਂਕੜਿਆਂ ਮੁਤਾਬਿਕ, ਰਾਜ ਭਰ ਵਿੱਚ 85.8% ਲੋਕਾਂ ਨੂੰ (16 ਸਾਲ ਤੋਂ ਉਪਰ ਵਾਲੇ ੳਮਰ ਵਰਗ) ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਇੱਕ ਡੋਜ਼ ਲਗਾਈ ਜਾ ਚੁਕੀ ਹੈ ਅਤੇ ਇਸ ਦੇ ਨਾਲ ਹੀ 50 ਸਾਲਾਂ ਤੋਂ ਉਪਰ ਦੇ ਲੋਕਾਂ ਵਿੱਚ ਇਹ ਦਰ 92.9% ਘੋਸ਼ਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ 2 ਨਵੰਬਰ ਨੂੰ ਹੋਣ ਵਾਲੇ ਮੈਲਬੋਰਨ ਕੱਪ ਵਿੱਚ ਭਾਗ ਲੈਣ ਵਾਲੇ ਦਰਸ਼ਕਾਂ ਦੀ ਗਿਣਤੀ 10,000 ਕਰ ਦਿੱਤੀ ਹੈ ਅਤੇ ਇਸ ਕਾਰਨ ਟੀਕਾਕਰਣ ਵਿੱਚ ਵੀ ਇਜ਼ਾਫਾ ਹੋਇਆ ਹੈ।

Install Punjabi Akhbar App

Install
×