ਵਿਕਟੌਰੀਆ ਵਿੱਚ ਕਰੋਨਾ ਦੇ 1420 ਨਵੇਂ ਮਾਮਲੇ ਦਰਜ, 11 ਮੌਤਾਂ

ਨਿਊ ਸਾਊਥ ਵੇਲਜ਼ ਅਤੇ ਏ.ਸੀ.ਟੀ. ਦੇ ਅਣ-ਪ੍ਰਭਾਵਿਤ ਖੇਤਰ ਆਏ ਆਰੇਂਜ ਜ਼ੋਨ ਵਿੱਚ

ਰਾਜ ਦੇ ਸਿਹਤ ਮੰਤਰੀ ਮਾਰਟਿਨ ਫੋਲੇ ਨੇ ਅੱਜ ਦੇ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ ਮਰੀਜ਼ਾਂ ਵਿੱਚ ਇਜ਼ਾਫਾ ਹੋਇਆ ਹੈ ਅਤੇ ਨਵੇਂ 1420 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਰੋਨਾ ਤੋਂ ਪੀੜਿਤ 11 ਵਿਅਕਤੀਆਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਰਾਜ ਭਰ ਵਿੱਚ 71451 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ 36542 ਕਰੋਨਾ ਤੋਂ ਬਚਾਉ ਦੀਆਂ ਵੈਕਸੀਨ ਦੀਆਂ ਡੋਜ਼ਾਂ ਵੀ ਲਗਾਈਆਂ ਗਈਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ਦੌਰਾਨ, ਵਿਕਟੌਰੀਆ ਵਿੱਚ ਹੋਈਆਂ ਮੌਤਾਂ ਦੇ ਹਰ ਰੋਜ਼ ਦੇ ਆਂਕੜਿਆਂ ਵਿੱਚ ਉਪਰੋਕਤ ਆਂਕੜਾ ਹੁਣ ਤੱਕ ਦਾ ਸਭ ਤੋਂ ਵੱਧ ਦਾ ਆਂਕੜਾ ਹੈ ਅਤੇ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਜੂਨ ਮਹੀਨੇ ਤੋਂ ਹੁਣ ਤੱਕ ਕੁੱਲ 68 ਮੌਤਾਂ ਹੋ ਚੁਕੀਆਂ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਮਰੀਜ਼ਾਂ ਦਾ ਚਲੰਤ ਆਂਕੜਾ 14410 ਹੈ।
ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਅਤੇ ਏ.ਸੀ.ਟੀ. ਦੇ ਅਣ-ਪ੍ਰਭਾਵਿਤ ਖੇਤਰ ਜਿੱਥੇ ਕਿ ਕਰੋਨਾ ਕਾਰਨ ਲਾਕਡਾਊਨ ਆਦਿ ਨਹੀਂ ਲਗਾਏ ਗਏ ਹਨ, ਨੂੰ ਆਰੇਂਜ ਜ਼ੋਨ ਵਿੱਚ ਕਰ ਦਿੱਤਾ ਜਾਵੇਗਾ ਅਤੇ ਇਸ ਤਰ੍ਹਾਂ ਹੁਣ ਵਿਕਟੌਰੀਆ ਤੋਂ ਲੋਕ ਇਨ੍ਹਾਂ ਖੇਤਰਾਂ ਵਿੱਚ ਜਾ ਸਕਦੇ ਹਨ ਪਰੰਤੂ ਸ਼ਰਤ ਇਹ ਹੈ ਕਿ ਵਾਪਸੀ ਤੇ ਉਨ੍ਹਾਂ ਦਾ ਕਰੋਨਾ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ।

Install Punjabi Akhbar App

Install
×