ਵਿਕਟੋਰੀਆ ਵਿੱਚ ਕਰੋਨਾ ਦੇ 12 ਨਵੇਂ ਮਾਮਲੇ ਦਰਜ -ਲੱਗ ਸਕਦਾ ਹੈ ਲਾਕਡਾਊਨ

ਮੈਲਬੋਰਨ ਦੇ ਨਿਵਾਸੀਆਂ ਲਈ ਦੱਖਣੀ ਆਸਟ੍ਰੇਲੀਆ ਨੇ ਕੀਤੀਆਂ ਸੀਮਾਵਾਂ ਬੰਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਵੀਰਵਾਰ ਤੱਕ ਬੀਤੇ 24 ਘੰਟਿਆਂ ਦੌਰਾਨ ਵਿਕਟੋਰੀਆ ਰਾਜ ਅੰਦਰ 40,000 ਤੋਂ ਵੀ ਜ਼ਿਆਦਾ ਕਰੋਨਾ ਦੇ ਟੈਸਟ ਕੀਤੇ ਗਏ ਅਤੇ ਕਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ। ਉਤਰੀ ਮੈਲਬੋਰਨ ਵਿਚਲੀ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਇਹੋ ਵਾਚਿਆ ਜਾ ਰਿਹਾ ਹੈ ਕਿ ਲਾਕਡਾਊਨ ਕਦੀ ਵੀ ਮੁੜ ਤੋਂ ਲਗਾਇਆ ਜਾ ਸਕਦਾ ਹੈ।
ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਹੁਣ ਐਮ.ਸੀ.ਜੀ. ਅਤੇ ਮਾਰਵਲ ਸਟੇਡੀਅਮ ਨੂੰ ਵੀ ਸ਼ਾਮਿਲ ਕਰ ਲਿਆ ਹੈ ਅਤੇ ਹੁਣ ਤੱਕ ਦੀਆਂ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ 79 ਥਾਂਵਾਂ ਸ਼ਾਮਿਲ ਕੀਤੀਆਂ ਜਾ ਚੁਕੀਆਂ ਹਨ ਜੋ ਕਿ ਮੈਲਬੋਰਨ ਦੀਆਂ 30 ਤੋਂ ਵੀ ਜ਼ਿਆਦਾ ਸਬਅਰਬਾਂ ਅਤੇ ਰਿਜਨਲ ਬੈਂਡਿਗੋ, ਕੋਹੂਨਾ ਅਤੇ ਰੈਡ ਹਿੱਲ ਤੱਕ ਫੈਲ ਚੁਕੀਆਂ ਹਨ।
ਉਧਰ ਦੱਖਣੀ ਆਸਟ੍ਰੇਲੀਆ ਨੇ ਅਹਿਤਿਆਦਨ, ਆਪਣੀਆਂ ਸੀਮਾਵਾਂ ਨੂੰ ਮੈਲਬੋਰਨ ਵਾਸੀਆਂ ਲਈ ਹਾਲ ਦੀ ਘੜੀ ਬੰਦ ਕਰ ਦਿੱਤਾ ਹੈ ਪਰੰਤੂ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਆਵਾਗਮਨ ਨੂੰ ਲੈ ਕੇ ਚਰਚਾ ਜਾਰੀ ਹੈ ਅਤੇ ਜਲਦੀ ਹੀ ਫੈਸਲੇ ਲੈ ਲਏ ਜਾਣਗੇ ਪਰੰਤੂ ਲੋਕਾਂ ਨੂੰ ਸਚੇਤ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਮੈਲਬੋਰਨ ਅਤੇ ਰਿਜਨਲ ਵਿਕਟੋਰੀਆ ਲਈ ਜੇਕਰ ਕਿਸੇ ਨੇ ਕੋਈ ਯਾਤਰਾ ਪਲਾਨ ਕੀਤੀ ਹੈ ਤਾਂ ਉਸ ਉਪਰ ਮੁੜ ਵਿਚਾਰ ਕਰ ਲਵੇ।

Install Punjabi Akhbar App

Install
×