ਰਿਜਨਲ ਵਿਕਟੌਰੀਆ ਵਿੱਚ ਲਗਾਇਆ ਗਿਆ 6ਵਾਂ ਲਾਕਡਾਊਨ ਅੱਜ ਰਾਤ ਨੂੰ ਹੋ ਰਿਹਾ ਖ਼ਤਮ

ਰਾਜ ਵਿੱਚ ਕਰੋਨਾ ਦੇ ਨਵੇਂ 11 ਮਾਮਲੇ ਦਰਜ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬੇਸ਼ੱਕ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 11 ਨਵੇਂ ਅਤੇ ਸਥਾਨਕ ਮਾਮਲੇ ਦਰਜ ਹੋਏ ਹਨ ਪਰੰਤੂ ਰਾਜ ਅੰਦਰ ਲਗਾਇਆ ਗਿਆ 6ਵਾਂ ਲਾਕਡਾਊਨ ਅੱਜ ਰਾਤ ਨੂੰ 11:59 ਵਜੇ ਖ਼ਤਮ ਹੋ ਜਾਵੇਗਾ ਅਤੇ ਸਕੂਲ, ਰਿਟੇਲ ਵਾਲੀਆਂ ਥਾਂਵਾਂ, ਹੋਟਲ, ਰੈਸਟੌਰੈਂਟ ਆਦਿ ਦੋਬਾਰਾ ਤੋਂ ਖੁੱਲ੍ਹਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਵਧਾਨੀਆਂ ਅਤੇ ਨਿਯਮਾਂ ਆਦਿ ਵਿੱਚ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਜਿਵੇਂ ਕਿ ਘਰੇਲੂ ਆਵਾਜਾਈ ਅਤੇ ਮਹਿਮਾਨ ਨਵਾਜ਼ੀ ਉਪਰ ਰੋਕ ਰਹੇਗੀ; ਚਾਰ ਦਿਵਾਰੀ ਦੇ ਅੰਦਰ ਅਤੇ ਬਾਹਰਵਾਰ ਮੂੰਹ ਉਪਰ ਮਾਸਕ ਪਾਉਣਾ ਜ਼ਰੂਰੀ ਹੈ। ਜਨਤਕ ਥਾਂਵਾਂ ਉਪਰ ਨਿਯਮਾਂ ਦੀ ਪੜਤਾਲ ਜਾਰੀ ਰਹੇਗੀ ਅਤੇ ਇਸ ਵਾਸਤੇ ਪੁਲਿਸ ਹਰ ਵੇਲੇ ਜਨਤਕ ਥਾਂਵਾਂ ਤੇ ਚੈਕਿੰਗ ਕਰਦੀ ਰਹੇਗੀ।
ਮੈਲਬੋਰਨ ਵਿਚਲੇ ਰੈਸਟੌਰੈਂਟ ਅਤੇ ਬਿਊਟੀ ਸੈਲੂਨ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਐਕਸਪੋਜ਼ਰ ਥਾਂਵਾਂ ਦੀ ਸੂਚੀ ਦਾ ਆਂਕੜਾ ਹੁਣ 170 ਤੋਂ ਵੀ ਜ਼ਿਆਦਾ ਹੈ ਅਤੇ ਇਸ ਵਾਸਤੇ ਵੈਬਸਾਈਟ ਉਪਰ ਨਿਗ੍ਹਾ ਰੱਖੀ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks