ਵਿਕਟੋਰੀਆ ਅੰਦਰ ਕਰੋਨਾ ਦੇ ਤਿੰਨ ਨਵੇਂ ਮਾਮਲੇ ਦਰਜ -ਇੱਕ ਸਥਾਨਕ ਅਤੇ ਦੋ ਹੋਟਲ ਕੁਆਰਨਟੀਨ ਵਿੱਚ

ਸਰਕਾਰੀ ਕਰਮਚਾਰੀਆਂ ਦੀ ਵਾਪਸੀ ਦਾ ਪਲਾਨ ਇੱਕ ਹਫ਼ਤੇ ਲਈ ਟਲ਼ਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਕਰੋਨਾ ਦੇ ਤਿੰਨ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਸਥਾਨਕ ਸਥਾਨਅੰਤਰਣ ਦਾ ਹੈ ਅਤੇ ਬਾਕੀ ਦੇ ਦੋ ਬਾਹਰੀ ਦੇਸ਼ਾਂ ਤੋਂ ਆਏ ਹਨ। ਇਨ੍ਹਾਂ 3 ਨਵੇਂ ਮਾਮਲਿਆਂ ਨਾਲ ਰਾਜ ਅੰਦਰ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 41 ਹੋ ਗਈ ਹੈ। ਬੀਤੇ ਕੱਲ੍ਹ, ਮੰਗਲਵਾਰ ਨੂੰ ਕਰੋਨਾ ਟੈਸਟਾਂ ਦੀ ਗਿਣਤੀ ਵਿੱਚ ਲਗਾਤਾਾਰ ਤੀਸਰੇ ਦਿਹਾੜੇ ਵੀ ਵਾਧਾ ਹੀ ਦਿਖਾਈ ਦਿੱਤਾ ਅਤੇ ਟੈਸਟਾਂ ਦੀ ਗਿਣਤੀ 37,509 ਤੱਕ ਪਹੁੰਚੀ। ਰਾਜ ਦੀ ਕਰੋਨਾ ਸਥਾਪਿਤ ਸੂਚੀ ਅੰਦਰ ਹੁਣ 100 ਦੀ ਗਿਣਤੀ ਤੱਕ ਦੀਆਂ ਥਾਵਾਂ ਦਰਜ ਹੋ ਚੁਕੀਆਂ ਹਨ ਅਤੇ ਇਨ੍ਹਾਂ ਥਾਵਾਂ ਅੰਦਰ ਹੁਣ ਮੈਲਬੋਰਨ ਦੇ ਦੋ ਕੱਪੜਾ ਦੁਕਾਨਾਂ ਅਤੇ ਇੱਕ ਸ੍ਰੀ ਲੰਕਾ ਦਾ ਰੈਸਟੌਰੈਂਟ ਆਦਿ ਸ਼ਾਮਿਲ ਹਨ। ਦੱਖਣੀ ਮੈਲਬੋਰਨ ਵਿੱਚੋਂ ਮਿਲਣ ਵਾਲਾ ਇੱਕ ਕਰੋਨਾ ਸਥਾਪਿਤ ਵਿਅਕਤੀ ਦੇ ਨਾਈਕ ਕੰਪਨੀ ਦੇ ਸ਼ੋਅਰੂਮ ਵਿੱਚ ਜਾਣ ਦੀ ਵੀ ਸੂਚਨਾ ਹੈ ਅਤੇ ਇਸ ਵਾਸਤੇ ਇੱਥੇ ਦੁਪਹਿਰ 12 ਵਜੇ ਤੋਂ 12:45 ਵਜੇ ਤੱਕ ਦੀ ਸਮਾਂ ਸੂਚੀ ਲਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਿਰਕਤ ਕਰਨ ਵਾਲਿਆਂ ਲਈ ਕਰੋਨਾ ਟੈਸਟਾਂ ਅਤੇ 14 ਦਿਨਾਂ ਦੇ ਕੁਆਰਨਟੀਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਅਜਿਹੀ ਹੀ ਚਿਤਾਵਨੀ ਮੈਲਬੋਰਨ ਦੇ ਹੀ ਰਸਲ ਸਟਰੀਟ ਵਿਚਲੇ ਕਲਚਰ ਕਿੰਗਜ਼ ਸਟੋਰ, ਅਤੇ ਨਾਰੇ ਵਾਰਨ ਦੇ ਟੈਮੇਰਿੰਡ 8 ਲਈ ਵੀ ਜਾਰੀ ਕੀਤੀਆਂ ਗਈਆਂ ਹਨ ਅਤੇ ਆਪਣੇ ਸਰੀਰਿਕ ਲੱਛਣਾਂ ਉਪਰ ਗੌਰ ਕਰਨ ਦੀ ਤਾਕੀਦ ਕੀਤੀ ਗਈ ਹੈ। ਸਰਕਾਰ ਵੱਲੋਂ ਜਨਤਕ ਸੇਵਾਵਾਂ ਦੇ ਕਰਮਚਾਰੀਆਂ ਦੀ ਦਫ਼ਤਰਾਂ ਅੰਦਰ ਵਾਪਸੀ ਦਾ ਪਲਾਨ ਹਾਲ ਦੀ ਘੜੀ ਇੱਕ ਹਫ਼ਤੇ ਲਈ ਟਾਲ਼ ਦਿੱਤਾ ਗਿਆ ਹੈ।

Install Punjabi Akhbar App

Install
×