ਵਿਕਟੌਰੀਆ ਵਿਚ ਕਰੋਨਾ ਦੇ ਨਵੇਂ 950 ਮਾਮਲੇ ਦਰਜ, 7 ਮੌਤਾਂ

ਲੇਟਰੋਬ ਵੈਲੀ ਵਿੱਚ 7 ਦਿਨਾਂ ਦਾ ਲਾਕਡਾਊਨ

ਅਧਿਕਾਰਿਕ ਤੌਰ ਤੇ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 950 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 7 ਹੋਰ ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ ਦਾ ਆਂਕੜਾ 9890 ਹੋ ਗਿਆ ਹੈ ਅਤੇ ਕਰੋਨਾ ਦੀ ਇਸ ਸਾਲ ਦੀ ਲਹਿਰ ਦੌਰਾਨ ਮਰਨ ਵਾਲਿਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ।
ਇਸੇ ਸਮੇਂ ਦੌਰਾਨ ਰਾਜ ਵਿੱਚ 61322 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ 34028 ਦੀ ਗਿਣਤੀ ਵਿੱਚ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਗਈਆਂ ਹਨ।
ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਬੀਤੇ ਕੱਲ੍ਹ, ਮੰਗਲਵਾਰ (ਅੱਧੀ ਰਾਤ) ਤੋਂ ਲੈਟਰੋਬ ਵੈਲੀ ਖੇਤਰ ਵਿੱਚ 7 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਹੈ ਅਤੇ ਇਸ ਦੇ ਘੇਰੇ ਵਿੱਚ ਮੋਏ ਦਾ ਗਿਪਸਲੈਂਡ, ਮੋਰਵੈਲ ਅਤੇ ਟਰਾਰਲਗਨ ਆਦਿ ਖੇਤਰ ਆਉਂਦੇ ਹਨ।
ਉਧਰ ਮੈਟਰੋਪਾਲਿਟਨ ਮੈਲਬੋਰਨ ਵਿੱਚ ਯਾਤਰਾਵਾਂ ਸਬੰਧੀ ਕੁੱਝ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਯਾਤਰਾਵਾਂ ਦਾ ਘੇਰਾ 15 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ ਅਤੇ ਟੈਨਿਸ ਜਾਂ ਗੋਲਫ ਆਦਿ ਵਰਗੀਆਂ ਖੇਡਾਂ, ਜਿਨ੍ਹਾਂ ਵਿੱਚ ਕਿ ਸਰੀਰਕ ਸੰਪਰਕ ਨਹੀਂ ਹੁੰਦੇ, ਨੂੰ ਵੀ ਮੁੜ ਤੋਂ ਖੋਲ੍ਹ ਦਿੱਤੀਆਂ ਗਈਆਂ ਹਨ।

Install Punjabi Akhbar App

Install
×