ਵਿਕਟੌਰੀਆ ਵਿੱਚ ਕਰੋਨਾ ਦੇ ਸਥਾਨਕ 628 ਮਾਮਲੇ ਦਰਜ, 3 ਮੌਤਾਂ -ਮੈਲਬੋਰਨ ਵਿੱਚ ਪ੍ਰਦਰਸ਼ਨ ਜਾਰੀ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 628 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਿਮਾਰੀ ਤੋਂ ਪੀੜਿਤ 3 ਵਿਅਕਤੀਆਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ।
ਇਸੇ ਸਮੇਂ ਦੌਰਾਨ, ਰਾਜ ਵਿੱਚ ਚਲਾਈਆਂ ਜਾ ਰਹੀਆਂ ਕਰੋਨਾ ਵੈਕਸੀਨ ਹੱਬਾਂ ਉਪਰ 43056 ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਗਈਆਂ ਅਤੇ 60829 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ।
ਮੈਲਬੋਰਨ ਵਿੱਚ ਉਸਾਰੀਆਂ ਆਦਿ ਦੇ ਕੰਮਾਂ ਵਿੱਚ ਵੈਕਸੀਨ ਜ਼ਰੂਰੀ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ ਅਤੇ ਅੱਜ ਲਗਾਤਾਰ ਤੀਸਰਾ ਦਿਨ ਹੈ ਕਿ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸੰਘਰਸ਼ ਜਾਰੀ ਹੈ।
ਮੈਲਬੋਰਨ, ਬੈਲਾਰਾਟ, ਜੀਲੌਂਗ, ਮਿਸ਼ੈਲ ਸ਼ਾਇਰ ਅਤੇ ਸਰਫ ਕੋਸਟ ਵਿੱਖੇ ਤਾਂ ਬੀਤੇ ਦਿਨ ਤੋਂ ਹੀ ਕੰਮ ਕਾਜ ਬੰਦ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਨੇ ਕਿਹਾ ਕਿ ਉਸਾਰੀ ਆਦਿ ਦੇ ਕੰਮਾਂ ਵਾਲੇ ਖੇਤਰਾਂ ਵਿੱਚੋਂ ਕਰੋਨਾ ਦੇ ਮਾਮਲੇ ਜ਼ਿਆਦਾ ਆ ਰਹੇ ਹਨ ਅਤੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੇ ਹਨ ਕਿ ਆਖਿਰ ਇਸ ਬਿਮਾਰੀ ਤੋਂ ਬਚਣ ਦਾ ਹਾਲ ਦੀ ਘੜੀ ਇੱਕੋ ਇੱਕ ਉਪਾਅ -ਵੈਕਸੀਨ ਹੀ ਹੈ ਅਤੇ ਅਸੀਂ ਇਸ ਤੋਂ ਮੂੰਹ ਨਹੀਂ ਮੋੜ ਸਕਦੇ।

Install Punjabi Akhbar App

Install
×