ਵਿਕਟੌਰੀਆ ਵਿੱਚ ਕਰੋਨਾ ਦੇ 535 ਨਵੇਂ ਮਰੀਜ਼ਾਂ ਦਾ ਆਂਕੜਾ ਦਰਜ, ਇੱਕ ਮੌਤ ਦੀ ਵੀ ਪੁਸ਼ਟੀ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 535 ਮਰੀਜ਼ਾਂ ਦਾ ਆਂਕੜਾ ਦਰਜ ਹੋਇਆ ਹੈ ਅਤੇ ਇਸ ਬਿਮਾਰੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਉਪਰੋਕਤ ਮਾਮਲਿਆਂ ਵਿੱਚੋਂ 62 ਮਾਮਲੇ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ ਅਤੇ ਬਾਕੀਆਂ ਦੀ ਪੜਤਾਲ ਜਾਰੀ ਹੈ।
ਰਾਜ ਭਰ ਵਿੱਚ ਇਸੇ ਸਮੇਂ ਦੌਰਾਨ 61622 ਟੈਸਟ ਵੀ ਕੀਤੇ ਗਏ ਹਨ।

Install Punjabi Akhbar App

Install
×