ਵਿਕਟੌਰੀਆ ਵਿੱਚ ਕਰੋਨਾ ਦੇ 445 ਨਵੇਂ ਮਾਮਲੇ ਦਰਜ, 2 ਮੌਤਾਂ ਦੀ ਵੀ ਪੁਸ਼ਟੀ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੱਜ ਦੇ ਆਂਕੜਿਆਂ ਵਿੱਚ ਦਰਸਾਇਆ ਗਿਆ ਹੈ ਕਿ ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ (ਬੀਤੀ ਅੱਧੀ ਰਾਤ ਤੱਕ ਦੇ ਆਂਕੜੇ) ਕਰੋਨਾ ਦੇ 445 ਨਵੇਂ ਅਤੇ ਸਥਾਨਕ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਵੀ ਹੋ ਜਾਣ ਕਾਰਨ, ਰਾਜ ਵਿੱਚ ਕਰੋਨਾ ਦੇ ਇਸ ਜੂਨ ਦੇ ਹਮਲੇ ਦੌਰਾਨ ਕੁੱਲ ਮੌਤਾਂ ਦੀ ਗਿਣਤੀ 6 ਹੋ ਗਈ ਹੈ।
ਉਪਰੋਕਤ ਮਾਮਲਿਆਂ ਵਿੱਚ 129 ਮਾਮਲੇ ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹੋਏ ਹਨ ਅਤੇ 316 ਦੀ ਪੜਤਾਲ ਕੀਤੀ ਜਾ ਰਹੀ ਹੈ।
ਰਾਜ ਭਰ ਵਿੱਚ ਇਸੇ ਸਮੇਂ ਦੌਰਾਨ 42694 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ 36615 ਵੈਕਸੀਨਾਂ ਵੀ ਲਗਾਈਆਂ ਗਈਆਂ ਹਨ।
ਮੈਲਬੋਰਨ ਦੇ ਫਿਜ਼ਰੋਏ ਕਮਿਊਨਿਟੀ ਸਕੂਲ ਵਿਚ 29 ਜਣਿਆਂ (ਵਿਦਿਆਰਥੀ ਅਤੇ ਸਟਾਫ) ਅਤੇ 82 ਨਜ਼ਦੀਕੀ ਰਿਸ਼ਤੇਦਾਰਾਂ ਦੇ ਕਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਸਾਫ ਸਫਾਈ ਲਈ ਬੰਦ ਕੀਤਾ ਹੋਇਆ ਹੈ ਅਤੇ ਹੁਣ ਅਧਿਕਾਰੀ ਇਸ ਮਾਮਲੇ ਦੀ ਵੀ ਛਾਣਬੀਨ ਕਰ ਰਹੇ ਹਨ ਕਿ ਸਕੂਲ ਕਰੋਨਾ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਸੀ ਕਰ ਰਿਹਾ ਅਤੇ ਸਕੂਲ ਵਿੱਚ ਪੂਰੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Welcome to Punjabi Akhbar

Install Punjabi Akhbar
×