ਵਿਕਟੌਰੀਆ ਵਿੱਚ ਅੱਜ ਵੀ ਕਰੋਨਾ ਦੇ ਮਰੀਜ਼ਾਂ ਦਾ ਟੁੱਟਿਆ ਬੀਤੇ ਦਿਨ ਦਾ ਰਿਕਾਰਡ, 1838 ਨਵੇਂ ਮਾਮਲੇ ਦਰਜ, 5 ਮੌਤਾਂ

ਐਂਬੁਲੈਂਸ ਦੇ ਨਿਯਮਾਂ ਵਿੱਚ ਬਦਲਾਅ

ਕਰੋਨਾ ਦੇ ਦਿਨ ਪ੍ਰਤੀ ਦਿਨ ਵੱਧਦੇ ਆਂਕੜਿਆਂ ਨੇ ਹਰ ਰੋਜ਼ ਹੀ ਬੀਤੇ ਦਿਨਾਂ ਦਾ ਰਿਕਾਰਡ ਤੋੜਨਾ ਜਾਰੀ ਰੱਖਿਆ ਹੋਇਆ ਹੈ ਅਤੇ ਅੱਜ ਦੇ ਅਪਡੇਟ ਰਾਹੀਂ ਵੀ ਜਾਹਿਰ ਹੈ ਕਿ ਰਾਜ ਭਰ ਵਿੱਚ ਮਿਲੇ ਕਰੋਨਾ ਦੇ 1838 ਮਰੀਜ਼ਾਂ ਦੇ ਆਂਕੜਿਆਂ ਨੇ ਬੀਤੇ ਰਿਕਾਰਡ ਨੂੰ ਇੱਕ ਵਾਰੀ ਫੇਰ ਤੋਂ ਪਛਾੜ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਵੱਲੋਂ 5 ਕਰੋਨਾ ਪੀੜਿਤਾਂ ਦੇ ਫੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮੌਜੂਦਾ ਕਰੋਨਾ ਦੇ ਹਮਲੇ ਵਿੱਚ ਹੁਣ ਮਰਨ ਵਾਲਿਆਂ ਦਾ ਆਂਕੜਾ 75 ਤੱਕ ਪਹੁੰਚ ਗਿਆ ਹੈ।
ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਹੀ 77554 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ ਅਤੇ ਇਸ ਸਮੇਂ ਮੌਜੂਦਾ ਕਰੋਨਾ ਪੀੜਿਤਾਂ ਦੀ ਰਾਜ ਵਿੱਚ ਸੰਖਿਆ 16823 ਹੈ।
ਰਾਜ ਭਰ ਵਿੱਚ ਐਂਬੁਲੈਂਸ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਵੇਗਾ ਕਿ ਇੱਕ ਐਂਬੁਲੈਂਸ ਵਿੱਚ ਇੱਕ ਹੀ ਪੈਰਾਮੈਡੀਕਲ ਦਾ ਸਟਾਫ ਮੈਂਬਰ ਰਹੇਗਾ ਅਤੇ ਗੱਡੀ ਨੂੰ ਚਲਾਉਣ ਵਾਸਤੇ ਆਸਟ੍ਰੇਲੀਆਈ ਡਿਫੈਂਸ ਫੋਰਸ, ਸੇਂਟ ਜੋਹਨ ਐਂਬੁਲੈਂਸ ਆਸਟ੍ਰੇਲੀਆ, ਰਾਜ ਦੀਆਂ ਆਪਾਤਕਾਲੀਨ ਸੇਵਾਵਾਂ ਦਾ ਕਰਮਚਾਰੀ ਅਤੇ ਜਾਂ ਫੇਰ ਕੋਈ ਸਿਖਲਾਈ ਪ੍ਰਾਪਤ ਕਰਤਾ ਵਿਦਿਆਰਥੀ ਹੀ ਡ੍ਰਾਈਵਰ ਦੀਆਂ ਸੇਵਾਵਾਂ ਨਿਭਾਏਗਾ। ਉਕਤ ਨਿਯਮ ਅਗਲੇ ਹਫ਼ਤੇ ਤੋਂ ਲਾਗੂ ਹੋ ਜਾਣਗੇ।

Install Punjabi Akhbar App

Install
×