ਵਿਕਟੌਰੀਆ ਵਿੱਚ ਕਰੋਨਾ ਦੇ 1763 ਨਵੇਂ ਮਾਮਲੇ ਦਰਜ, ਚਾਰ ਮੌਤਾਂ

ਸਿਹਤ ਅਧਿਕਾਰੀਆਂ ਵੱਲੋਂ, ਬੀਤੇ ਦਿਨਾਂ ਵਾਂਗ, ਅੱਜ ਵੀ ਵਿਕਟੌਰੀਆ ਰਾਜ ਅੰਦਰ ਜਿਹੜੇ ਕਰੋਨਾ ਦੇ ਆਂਕੜੇ ਜਾਰੀ ਕੀਤੇ ਗਏ ਹਨ, ਹਰ ਰੋਜ਼ ਦੀ ਤਰ੍ਹਾਂ ਹੀ ਇੱਕ ਨਵਾਂ ਰਿਕਾਰਡ ਬਣਾਂਦੇ ਦਿਖਾਈ ਦਿੰਦੇ ਹਨ ਕਿਉਂਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕਰੋਨਾ ਦੇ ਨਵੇਂ 1763 ਮਾਮਲੇ ਦਰਜ ਹੋਏ ਹਨ ਅਤੇ ਬੀਤੇ ਦਿਨਾਂ ਵਿੱਚ ਇਹ ਅੱਜ ਦਾ ਨਵਾਂ ਰਿਕਾਰਡ ਹੀ ਹੈ। ਇਸ ਦੇ ਨਾਲ ਹੀ ਰਾਜ ਭਰ ਵਿੱਚ ਕਰੋਨਾ ਕਾਰਨ ਹੀ 4 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਅਤੇ ਇਸ ਨਾਲ ਮੌਜੂਦਾ ਕਰੋਨਾ ਦੀ ਨ੍ਹੇਰੀ ਨੇ 57 ਜਾਨਾਂ ਲੈ ਲਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਰੋਨਾ ਦੇ ਮਾਮਲਿਆਂ ਦਾ ਇੱਕ ਦਿਨ ਦੇ ਆਂਕੜਿਆਂ ਦਾ ਰਿਕਾਰਡ ਨਿਊ ਸਾਊਥ ਵੇਲਜ਼ ਵਿਚ ਤਕਰੀਬਨ 4 ਕੁ ਹਫ਼ਤਿਆਂ ਪਹਿਲਾਂ ਬਣਿਆ ਸੀ ਜਦੋਂ ਉਥੇ ਕਰੋਨਾ ਦੇ ਨਵੇਂ 1603 ਮਾਮਲੇ ਇੱਕ ਦਿਨ ਵਿੱਚ ਹੀ ਦਰਜ ਹੋਏ ਸਨ।
ਵਿਕਟੌਰੀਆ ਰਾਜ ਅੰਦਰ ਮੌਜੂਦਾ ਸਮਿਆਂ ਵਿੱਚ ਕਰੋਨਾ ਦੇ 14368 ਚਲੰਤ ਮਾਮਲੇ ਹਨ। ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 62000 ਲੋਕਾਂ ਦਾ ਕਰੋਨਾ ਟੈਸਟ ਕੀਤਾ ਗਿਆ ਅਤੇ 35253 ਲੋਕਾਂ ਨੂੰ ਕਰੋਨਾ ਤੋਂ ਬਚਾਉ ਦੇ ਟੀਕੇ ਲਗਾਏ ਗਏ ਹਨ।

Install Punjabi Akhbar App

Install
×