ਵਿਕਟੌਰੀਆ ਵਿੱਚ ਕਰੋਨਾ ਦੇ 1571 ਮਾਮਲੇ ਦਰਜ, 13 ਮੌਤਾਂ ਦੀ ਪੁਸ਼ਟੀ

ਸਿਹਤ ਅਧਿਕਾਰੀਆਂ ਦੀ ਰਾਇਲ ਚਿਲਡਰਨ ਹਸਪਤਾਲ ਉਪਰ ਪੈਨੀ ਨਜ਼ਰ

ਅੱਜ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ, ਕਰੋਨਾ ਦੇ 1571 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 13 ਕਰੋਨਾ ਪੀੜਿਤਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ ਅਤੇ ਇਸ ਸਾਲ ਦੇ ਕਰੋਨਾ ਆਊਟਬ੍ਰੇਕ ਵਿੱਚ ਮਰਨ ਵਾਲਿਆਂ ਦੀ ਗਿਣਤੀ 114 ਹੋ ਗਈ ਹੈ।
ਸਿਹਤ ਅਧਿਕਾਰੀਆਂ ਅਨੁਸਾਰ, ਰਾਜ ਵਿੱਚ ਇਸੇ ਸਮੇਂ ਦੌਰਾਨ ਕਰੋਨਾ ਦੇ 79200 ਟੈਸਟ ਕੀਤੇ ਗਏ ਹਨ ਅਤੇ ਇਸ ਸਮੇਂ ਰਾਜ ਵਿੱਚ 19861 ਕਰੋਨਾ ਦੇ ਚਲੰਤ ਮਾਮਲੇ ਮੌਜੂਦ ਹਨ।
ਮੈਲਬੋਰਨ ਦੇ ਰਾਇਲ ਚਿਲਡਰਨ ਹਸਪਤਾਲ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਪੂਰੀ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਬੀਤੇ ਹਫਤੇ ਦੇ ਵੀਰਵਾਰ ਅਤੇ ਸ਼ੁਕਰਵਾਰ ਤੋਂ ਹੀ ਇੱਥੇ ਕਰੋਨਾ ਦੇ ਇਨਫੈਕਸ਼ਨ ਦਾ ਡਰ ਫੈਲਿਆ ਹੋਇਆ ਹੈ ਅਤੇ ਸਥਾਨਕ ਵਾਰਡ ਵਿੱਚ 29 ਮਾਸੂਮ ਬੱਚੇ ਮੌਜੂਦ ਹਨ ਪਰੰਤੂ ਹਾਲੇ ਤੱਕ ਕਿਸੇ ਕਿਸਮ ਦੇ ਕਰੋਨਾ ਵਾਇਰਸ ਦੇ ਟ੍ਰਾਂਸਮਿਸ਼ਨ ਦੀ ਕੋਈ ਖ਼ਬਰ ਨਹੀਂ ਹੈ ਪਰੰਤੂ ਸਿਹਤ ਅਧਿਕਾਰੀ ਪੂਰੀ ਤਰ੍ਹਾਂ ਇਸ ਵਾਰਡ ਉਪਰ ਆਪਣੀ ਨਜ਼ਰ ਟਿਕਾ ਕੇ ਬੈਠੇ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਸਥਿਤੀ ਨੂੰ ਨਜਿੱਠਣ ਲਈ ਤਿਆਰ ਹਨ।
ਹਸਪਤਾਲ ਦੇ ਮੁੱਖ ਕਾਰਜਕਰਤਾ ਬਰਨਾਟੇ ਮੈਕਡੋਨਲਡ ਨੇ ਵੀ ਉਕਤ ਬਿਆਨਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਸਪਤਾਲ ਵਿਚੋਂ 5 ਲੋਕ ਕਰੋਨਾ ਪ੍ਰਭਾਵਿਤ ਹੋਏ ਹਨ ਪਰੰਤੂ ਉਥੇ ਮੌਜੂਦ ਬੱਚੇ ਹਾਲੇ ਤੱਕ ਬਿਲਕੁਲ ਠੀਕ ਹਨ।

Install Punjabi Akhbar App

Install
×