ਵਿਕਟੌਰੀਆ ਵਿੱਚ 1438 ਕਰੋਨਾ ਦੇ ਨਵੇਂ ਮਾਮਲੇ ਦਰਜ, 5 ਮੌਤਾਂ

ਲਾਕਡਾਊਨ ਕਾਰਨ ਮਾਲੀ ਮਦਦ ਅਗਲੇ ਹੋਰ 6 ਹਫ਼ਤਿਆਂ ਲਈ ਵਧਾਈ

ਵਿਕਟੌਰੀਆ ਰਾਜ ਵਿੱਚ ਹਰ ਰੋਜ਼ ਬੀਤੇ ਦਿਨ ਦਾ ਰਿਕਾਰਡ ਟੁੱਟ ਰਿਹਾ ਹੈ ਅਤੇ ਹਰ ਨਵੇਂ ਦਿਨ ਨੂੰ ਬੀਤੇ ਦਿਨ ਨਾਲੋਂ ਵੱਧ ਕਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ।
ਅਧਿਕਾਰਿਕ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਅਤੇ ਸਥਾਨਕ 1438 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 5 ਲੋਕਾਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਕਰੋਨਾ ਦੀ ਇਸ ਸਾਲ ਦੀ ਮਾਰ ਕਾਰਨ ਹੁਣ ਕਰੋਨਾ ਦੇ ਮਰੀਜ਼ਾਂ ਦਾ ਆਂਕੜਾ 11018 ਤੱਕ ਪਹੁੰਚ ਗਿਆ ਹੈ ਅਤੇ ਜੂਨ ਤੋਂ ਹੁਣ ਤੱਕ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਸੰਖਿਆ 41 ਤੱਕ ਹੋ ਗਈ ਹੈ।
ਬੀਤੇ ਬੁੱਧਵਾਰ ਤੱਕ ਰਾਜ ਵਿੱਚ 65497 ਟੈਸਟ ਕੀਤੇ ਗਏ ਹਨ ਅਤੇ ਕਰੋਨਾ ਤੋਂ ਬਚਾਉ ਦੀਆਂ 34323 ਵੈਕਸੀਨ ਦੀਆਂ ਡੋਜ਼ਾਂ ਵੀ ਲਗਾਈਆਂ ਗਈਆਂ ਹਨ।
ਰਾਜ ਸਰਕਾਰ ਅਤੇ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਮਾਲੀ ਮਦਦਗਾਰ ਸੇਵਾਵਾਂ ਨੂੰ ਲਾਕਡਾਊਨ ਦੇ ਚਲਦਿਆਂ ਅਗਲੇ ਹੋਰ 6 ਹਫ਼ਤਿਆਂ ਲਈ ਵਧਾਇਆ ਗਿਆ ਹੈ ਅਤੇ ਇਸ ਵਾਸਤੇ 2.27 ਬਿਲੀਅਨ ਡਾਲਰਾਂ ਦੀ ਰਾਸ਼ੀ ਦਾ ਐਲਾਨ ਬੀਤੇ ਕੱਲ੍ਹ, ਬੁੱਧਵਾਰ ਨੂੰ ਸਰਕਾਰ ਵੱਲੋਂ ਕੀਤਾ ਗਿਆ ਹੈ।

Install Punjabi Akhbar App

Install
×