ਵਿਕਟੌਰੀਆ ਵਿੱਚ ਕਰੋਨਾ ਦੇ 1143 ਨਵੇਂ ਮਾਮਲੇ ਦਰਜ, 3 ਮੌਤਾਂ

ਅਧਿਕਾਰਿਕ ਤੌਰ ਤੇ ਜਾਰੀ ਆਂਕੜਿਆਂ ਤੋਂ ਪਤਾ ਚਲਦਾ ਹੈ ਕਿ, ਬੀਤੇ 24 ਘੰਟਿਆਂ ਦੌਰਾਨ, ਵਿਕਟੌਰੀਆ ਰਾਜ ਅੰਦਰ ਕਰੋਨਾ ਦੇ ਨਵੇਂ 1143 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 3 ਹੋਰ ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸੇ ਸਮੇਂ ਦੌਰਾਨ ਰਾਜ ਵਿੱਚ ਕਰੋਨਾ ਦੇ 62883 ਟੈਸਟ ਵੀ ਕੀਤੇ ਗਏ ਹਨ।
ਬੇਸ਼ੱਕ, ਬੀਤੇ ਦਿਨ ਦੇ 1438 ਮਾਮਲਿਆਂ ਤੋਂ ਬਾਅਦ ਅੱਜ ਦੇ 1143 ਮਾਮਲੇ, ਥੋੜ੍ਹੀ ਜਿਹੀ ਗਿਰਾਵਟ ਦਰਸਾਉਂਦੇ ਹਨ ਪਰੰਤੂ ਅਧਿਕਾਰੀਆਂ ਵੱਲੋਂ ਏ.ਐਫ.ਐਲ. ਗ੍ਰੈਂਡ ਫਾਈਨਲ ਦੌਰਾਨ ਮੈਲਬੋਰਨ ਵਿਚ ਜਨਤਕ ਤੌਰ ਕੀਤੇ ਜਾ ਰਹੇ ਗੈਰ ਕਾਨੂੰਨੀ ਇਕੱਠਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਰੋਨਾ ਦੀ ਬਿਮਾਰੀ ਨੂੰ ਅਣਦੇਖਿਆ-ਅਣਗੌਲਿਆ ਨਾ ਕੀਤਾ ਜਾਵੇ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਮਿਲੇ ਮਾਮਲਿਆਂ ਵਿੱਚੋਂ 500 ਮਾਮਲੇ ਅਜਿਹੇ ਹੀ ਇਕੱਠ ਨਾਲ ਜੁੜੇ ਹੋਏ ਹਨ।
ਅਧਿਕਾਰੀਆਂ ਵੱਲੋਂ ਅਜਿਹੀਆਂ ਸੂਚੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਜਿੱਥੇ ਕਿ ਜਨਤਕ ਥਾਂਵਾਂ ਆਦਿ ਨੂੰ ਕਰੋਨਾ ਪ੍ਰਭਾਵਿਤ ਦਰਸਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਲਗਾਤਾਰ ਸੂਚਿਤ ਕੀਤੀ ਜਾ ਰਿਹਾ ਹੈ ਕਿ ਅਜਿਹੀਆਂ ਥਾਂਵਾਂ ਆਦਿ ਉਪਰ ਆਵਾਗਮਨ ਸਮੇਂ ਪੂਰਾ ਧਿਆਨ ਰੱਖਣ, ਕਿਉਂਕਿ -ਬਚਾਉ ਵਿੱਚ ਹੀ ਬਚਾਉ ਹੈ।

Install Punjabi Akhbar App

Install
×