ਵਿਕਟੋਰੀਆ ਵਿੱਚ ਲਗਾਤਾਰ 56 ਦਿਨਾਂ ਤੋਂ ਕੋਈ ਕਰੋਨਾ ਦਾ ਸਥਾਨਕ ਮਾਮਲਾ ਨਹੀਂ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਬੀਤੇ 56 ਦਿਨਾਂ ਤੋਂ ਕੋਈ ਵੀ ਕਰੋਨਾ ਦਾ ਨਵਾਂ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਨਾ ਹੀ ਇਸ ਭਿਆਨਕ ਬਿਮਾਰੀ ਕਾਰਨ ਕੋਈ ਜਾਨ ਹੀ ਗਈ ਹੈ। ਰਾਜ ਅੰਦਰ ਇਸ ਸਮੇਂ ਕੋਵਿਡ-19 ਦੇ ਚਲੰਤ ਮਾਮਲਿਆਂ ਦੀ ਗਿਣਤੀ 10 ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 11.367 ਕਰੋਨਾ ਟੈਸਟ ਕੀਤੇ ਗਏ ਹਨ ਅਤੇ ਸਰਕਾਰ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਨਾਲ ਚਲ ਰਹੇ ਸੀਮਾਵਾਂ ਦੇ ਬੰਧ ਨੂੰ ਅਗਲੇ ਹਫਤੇ ਮੁੜ ਤੋਂ ਵਿਚਾਰਿਆ ਜਾਵੇਗਾ। ਰਾਜ ਅੰਦਰ ਮੌਜੂਦਾ ਸਮੇਂ ਵਿੱਚ 2000 ਲੋਕ ਅਜਿਹੇ ਹਨ ਜੋ ਕਿ ਕ੍ਰਿਸਮਿਸ ਦਾ ਤਿਉਹਾਰ ਹੋਟਲ ਕੁਆਰਨਟੀਨ ਵਿੱਚ ਰਹਿ ਕੇ ਮਨਾ ਰਹੇ ਹਨ ਅਤੇ ਇਨ੍ਹਾਂ ਵਿੱਚ 48 ਅਜਿਹੇ ਲੋਕ ਸ਼ਾਮਿਲ ਹਨ ਜੋ ਕਿ ਗ੍ਰੇਟਰ ਸਿਡਨੀ ਤੋਂ ਮੈਲਬੋਰਨ ਅਤੇ ਜਾਂ ਫੇਰ ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟਾਂ ਤੋਂ ਆਏ ਹਨ ਸਿਡਨੀ ਦੇ ਕਰੋਨਾ ਕਲਸਟਰ ਨਾਲ ਸਬੰਧਤ ਹਨ।

Install Punjabi Akhbar App

Install
×