ਵਿਕਟੌਰੀਆ ਰਾਜ ਵਿੱਚ ਬੱਚਿਆਂ ਦੀ ਵੈਕਸੀਨੇਸ਼ਨ ਲਈ ਤਿਆਰੀਆਂ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਬੱਚਿਆਂ (5 ਸਾਲ ਤੋਂ 11 ਸਾਲ ਤੱਕ ਦੇ ਉਮਰ ਵਰਗ) ਨੂੰ ਲਗਾਈ ਜਾਣ ਵਾਲੀ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਬਾਰੇ ਦੱਸਦਿਆਂ ਕਿਹਾ ਕਿ ਰਾਜ ਭਰ ਵਿੱਚ ਬੀਤੇ ਕੱਲ੍ਹ ਤੋਂ ਹੀ ਇਸ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 39,000 ਤੋਂ ਵੀ ਜ਼ਿਆਦਾ ਬੁਕਿੰਗ ਹੋ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਰਾਜ ਸਰਕਾਰ ਵੱਲੋਂ 5 ਮਿਲੀਅਨ ਡਾਲਰਾਂ ਦੀ ਗ੍ਰਾਂਟ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਰਾਹੀਂ ਕਿ ਜੀ.ਪੀਆਂ ਅਤੇ ਫਾਰਮੈਸੀਆਂ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਵਾਸਤੇ, ਸਕੂਲਾਂ ਵਿੱਚ ਵੈਕਸੀਨੇਸ਼ਨ ਸੈਂਟਰ ਖੋਲ੍ਹੇ ਜਾ ਰਹੇ ਹਨ। ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ 30 ਦੇ ਕਰੀਬ ਸਕੂਲਾਂ ਵਿੱਚ ਪਾਪ ਅੱਪ ਕਲਿਨਿਕਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ। ਸਮੁੱਚਾ ਪ੍ਰੋਗਰਾਮ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਹੀ ਹਨ ਅਤੇ ਜਲਦੀ ਹੀ ਟੀਕਾਕਰਣ ਦੀ ਸ਼ੁਰੂਆਤ ਕਰ ਲਈ ਜਾਵੇਗੀ।

Install Punjabi Akhbar App

Install
×