ਵਿਕਟੋਰੀਆ ਪੁਲਿਸ ਵੱਲੋਂ 89 ਲੋਕਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਕੀਤਾ ਗਿਆ ਜੁਰਮਾਨਾ

(ਦ ਏਜ) ਤਾਜ਼ਾ ਖ਼ਬਰਾਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ, ਵਿਕਟੋਰੀਆ ਪੁਲਿਸ ਨੇ ਰਾਜ ਅੰਦਰ ਘੱਟੋ ਘੱਟ 89 ਲੋਕਾਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਜੁਰਮਾਨਾ ਕੀਤਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਨਿਯਮਾਂ ‘ਘਰਾਂ ‘ਚ ਰਹੋ ਅਤੇ ਸੁਰੱਖਿਅਤ ਰਹੋ’ ਦਾ ਪਾਲਣਾ ਕਰਨ ਵਿੱਚ ਉਲੰਘਣਾਂ ਕੀਤੀਆਂ ਸਨ। 12 ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਤੋਂ ਬਾਹਰ ਫੇਸ ਮਾਸਕ ਤੋਂ ਬਿਨ੍ਹਾਂ ਜਾਣ ਤੇ ਜੁਰਮਾਨਾ ਕੀਤਾ ਗਿਆ। ਤਿੰਨ ਔਰਤਾਂ ਨੂੰ ਆਪਣੇ ਘਰ ਦੇ ਸੀਮਿਤ ਦਾਇਰੇ ਤੋਂ ਦੂਰ ਮਹਿੰਦੀ ਲਗਵਾਉਂਦਿਆਂ ਜੁਰਮਾਨਾ ਕੀਤਾ ਗਿਆ। ਰਾਜ ਦੀਆਂ ਸੜਕਾਂ ਉਪਰ ਲੱਗੇ ਨਕਿਆਂ ਦੌਰਾਨ, 18,730 ਵਾਹਨਾਂ ਦੀ ਚੈਕਿੰਗ ਹੋਈ ਅਤੇ ਨਿਯਮਾਂ ਦੀ ਉਲੰਘਣਾਂ ਕਾਰਨ 22 ਲੋਕਾਂ ਨੂੰ ਜੁਰਮਾਨਾ ਹੋਇਆ। 1201 ਜਨਤਕ ਥਾਵਾਂ, ਘਰਾਂ ਅਤੇ ਹੋਰ ਕੰਮ-ਧੰਦਿਆਂ ਉਪਰ ਵੀ ਚੈਕਿੰਗ ਹੋਈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ, ਮਾਰਚ 21 ਤੋਂ ਹੁਣ ਤੱਕ ਘੱਟੋ ਘੱਟ ਪੰਜ ਲੱਖ ਅਜਿਹੀੇ ਹੀ ‘ਸਪੋਟ ਚੈਕ’ ਕੀਤੇ ਜਾ ਚੁਕੇ ਹਨ।

Install Punjabi Akhbar App

Install
×