ਵਿਕਟੋਰੀਆ ਵਿਚ ਜੁਰਮਾਨਿਆਂ ਦੀ ਗਿਣਤੀ ਘਟੀ -22 ਲੋਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਹੋਏ ਜੁਰਮਾਨੇ

(ਦ ਏਜ ਮੁਤਾਬਿਕ) ਅੱਜ ਸਵੇਰੇ 9 ਵਜੇ ਤੱਕ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 22 ਲੋਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਜੁਰਮਾਨੇ ਕੀਤੇ ਗਏ। ਪਾਕੇਨਹੈਮ ਦੀ ਇੱਕ ਔਰਤ ਜੋ ਕਿ ਐਰਾਰਾਤ ਵਿਖੇ ਕਿਸੇ ਦੋਸਤ ਨੂੰ ਮਿਲਣ ਲਈ ਜਾ ਰਹੀ ਸੀ ਨੂੰ ਵਿਕਟੋਰੀਆ ਪੁਲਿਸ ਵੱਲੋਂ ਜੁਰਮਾਨਾ ਕੀਤਾ ਗਿਆ। ਉਕਤ ਮਹਿਲਾ ਨੂੰ ਬੈਲਾਰਟ ਵਿੱਖੇ ਰੋਕਿਆ ਗਿਆ ਕਿਉਂਕਿ ਉਹ 264 ਕਿ. ਮੀਟਰ ਦਾ ਸਫਰ ਕਰ ਰਹੀ ਸੀ। ਤਿੰਨ ਲੋਕਾਂ ਨੂੰ ਫੇਸ-ਮਾਸਕ ਨਾ ਪਹਿਨਣ ਤੇ ਜੁਰਮਾਨਾ ਕੀਤਾ ਗਿਆ। ਖੇਤਰੀ ਵਿਕਟੋਰੀਆ ਅਤੇ ਮੈਟਰੋਪਾਲਿਟਿਨ ਮੈਲਬੋਰਨ ਦੇ ਵਿਚਾਲੇ ਲੱਗੇ ਨਾਕਿਆਂ ਉਪਰ 33,000 ਵਾਹਨਾਂ ਦੀ ਚੈਕਿੰਗ ਹੋਈ ਅਤੇ ਇਨ੍ਹਾਂ ਵਿੱਚੋਂ ਮਹਿਜ਼ 11 ਲੋਕਾਂ ਨੂੰ ਹੀ ਕਾਇਦੇ-ਕਾਨੂੰਨਾਂ ਦੀ ਉਲੰਘਣਾ ਕਾਰਨ ਜੁਰਮਾਨੇ ਕੀਤੇ ਗਏ।

Install Punjabi Akhbar App

Install
×