ਵਿਕਟੌਰੀਆ ਰਾਜ ਵਿੱਚ ਪਾਰਲੀਮੈਂਟ ਵਿੱਚ ਵੜਨ ਵਾਲਿਆਂ ਲਈ ਕਰੋਨਾ ਤੋਂ ਬਚਾਉ ਦਾ ਟੀਕਾਕਰਣ ਜ਼ਰੂਰੀ

ਰਾਜ ਸਰਕਾਰ ਨੇ, ਪਾਰਲੀਮੈਂਟ ਵਿੱਚ ਲਿਆਂਦਾ ਗਿਆ ਬਿਲ, ਜਿਸ ਵਿੱਚ ਕਿ ਰਾਜ ਦੀ ਪਾਰਲੀਮੈਂਟ ਵਿੱਚ ਵੜਨ ਵਾਲਿਆਂ ਲਈ ਕਰੋਨਾ ਤੋਂ ਬਚਾਉ ਦਾ ਟੀਕਾਕਰਣ ਜ਼ਰੂਰੀ ਕੀਤਾ ਗਿਆ ਹੈ, ਨੂੰ ਸਰਵਸੰਮਤੀ ਨਾਲ ਪਾਸ ਕਰ ਲਿਆ ਹੈ ਅਤੇ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਪਾਰਲੀਮੈਂਟ ਵਿੱਚ ਪ੍ਰਵੇਸ਼ ਕਰਨ ਵਾਲਾ ਹਰ ਵਿਅਕਤੀ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਉਸਨੂੰ ਕਰੋਨਾ ਤੋਂ ਬਚਾਉ ਲਈ ਟੀਕਿਆਂ ਦੀ ਘੱਟੋ ਘੱਟ ਇੱਕ ਡੋਜ਼ ਲਗਾਈ ਜਾ ਚੁਕੀ ਹੈ ਅਤੇ ਇਸ ਮਹੀਨੇ ਅਕਤੂਰ 22 ਤੱਕ ਉਸਨੂੰ ਆਪਣੀ ਦੂਸਰੀ ਡੋਜ਼ ਲਈ ਵੀ ਅਪੁਆਇੰਟਮੈਂਟ ਫਿਕਸ ਕਰਨ ਦੀ ਤਾਕੀਦ ਕੀਤੀ ਗਈ ਹੈ ਅਤੇ 26 ਨਵੰਬਰ ਤੋਂ ਪਹਿਲਾਂ ਪਹਿਲਾਂ ਕਰੋਨਾ ਤੋਂ ਬਚਾਉ ਲਈ ਵੈਕਸੀਨੇਸ਼ਨ ਦੀਆਂ ਦੋਹੇਂ ਡੋਜ਼ਾਂ ਲਗਾਈਆਂ ਜਾਣੀਆਂ ਜ਼ਰੂਰੀ ਹਨ। ਜੇਕਰ ਇਸ ਕਾਨੂੰਨ ਦੀ ਕੋਈ ਵੀ ਉਲੰਘਣਾ ਕਰਦਾ ਹੈ ਤਾਂ ਫੇਰ ਉਹ 2022 ਦੇ ਪਾਰਲੀਮੈਂਟ ਸਾਲ ਤੱਕ ਪਾਰਲੀਮੈਂਟ ਵਿੱਚ ਪ੍ਰਵੇਸ਼ ਕਰਨ ਤੋਂ ਵਰਜਿਤ ਰਹੇਗਾ ਅਤੇ ਇਹ ਕਾਨੂੰਨ ਸਭ ਲਈ ਲਾਗੂ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਪ੍ਰਣਾਲੀ ਲਈ ਲਿਬਰਲ, ਨੈਸ਼ਨਲ, ਗ੍ਰੀਨ, ਆਜ਼ਾਦ ਉਮੀਦਵਾਰ ਆਦਿ ਸਭ ਸ਼ਾਮਿਲ ਹਨ ਜਿਨ੍ਹਾਂ ਨੇ ਕਿ ਉਕਤ ਪ੍ਰਾਵਧਾਨ ਅਤੇ ਨਿਯਮ ਨੂੰ ਲਾਗੂ ਕਰਨ ਲਈ ਹਾਮੀ ਭਰੀ ਹੈ ਪਰੰਤੂ ਫੋਰੈਸਟ ਹਿਲ ਤੋਂ ਐਮ.ਪੀ. ਨੇਲ ਐਂਗਸ ਨੇ ਉਕਤ ਨਿਯਮ ਦੇ ਖ਼ਿਲਾਫ਼ ਵੋਟ ਦਿੱਤੀ ਹੈ ਅਤੇ ਉਕਤ ਐਮ.ਪੀ. ਪਾਰਲੀਮੈਂਟ ਦੇ ਮੈਂਬਰਾਂ ਦੀ ਉਕਤ ਦਲੀਲ ਨਾਲ ਸਹਿਮਤੀ ਪ੍ਰਗਟ ਨਹੀਂ ਕਰਦਾ ਅਤੇ ਨਾ ਹੀ ਉਕਤ ਨੇ ਹਾਲੇ ਤੱਕ ਕਰੋਨਾ ਤੋਂ ਬਚਾਉ ਲਈ ਕੋਈ ਵੀ ਵੈਕਸੀਨ ਦੀ ਡੋਜ਼ ਹੀ ਲਈ ਹੈ।

Install Punjabi Akhbar App

Install
×