ਵਿਕਟੋਰੀਆ ਅੰਦਰ ਲਗਾਤਰ ਚੌਥੇ ਦਿਨ ਵੀ ਕੋਈ ਕਰੋਨਾ ਦਾ ਨਵਾਂ ਸਥਾਨਕ ਮਾਮਲਾ ਦਰਜ ਨਹੀਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਰਾਜ ਅੰਦਰ ਅੱਜ ਲਗਾਤਾਰ ਚੌਥਾ ਦਿਨ ਹੈ ਕਿ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ, ਸਥਾਨਕ ਸਥਾਨਅੰਤਰਣ ਦਾ, ਨਹੀਂ ਦਰਜ ਹੋਇਆ ਪਰੰਤੂ ਹੋਟਲ ਕੁਆਰਨਟੀਨ ਵਿੱਚ 6 ਮਾਮਲੇ ਜ਼ਰੂਰ ਆਏ ਹਨ। ਇਸ ਦੇ ਨਾਲ ਹੀ ਬ੍ਰਿਸਬੇਨ ਤੋਂ ਲਗਾਤਾਰ ਲੋਕਾਂ ਦਾ ਆਉਣਾ ਜਾਰੀ ਹੈ ਅਤੇ ਬੀਤੇ ਸ਼ਨਿਚਰਵਾਰ ਸ਼ਾਮ ਤੱਕ ਲਗਭੱਗ 100 ਦੇ ਕਰੀਬ ਲੋਕ ਇੱਥੇ ਪਰਤ ਚੁਕੇ ਹਨ ਅਤੇ ਸਾਰਿਆਂ ਨੂੰ ਹੀ ਉਨ੍ਹਾਂ ਦੇ ਘਰਾਂ ਅੰਦਰ ਹੀ ਕੁਆਰਨਟੀਨ ਕਰ ਦਿੱਤਾ ਗਿਆ ਹੈ। ਵੈਸੇ ਸਰਕਾਰ ਨੇ ਬ੍ਰਿਸਬੇਨ ਅੰਦਰ ਰੁਕੇ ਹੋਏ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਸੋਮਵਾਰ ਤੱਕ ਦੇ ਲੱਗੇ ਲਾਕਡਾਊਨ ਕਾਰਨ ਹਾਲ ਦੀ ਘੜੀ ਉਥੇ ਹੀ ਰਹਿਣ ਅਤੇ ਵਾਪਿਸ ਪਰਤਣ ਵਿੱਚ ਜਲਦਬਾਜ਼ੀ ਨਾ ਕਰਨ ਪਰੰਤੂ ਲੋਕਾਂ ਨੇ ਉਥੇ ਰਹਿਣ ਦੀ ਬਜਾਏ ਆਪਣੇ ਘਰਾਂ ਵਿੱਚ ਪਰਤ ਕੇ ਕੁਆਰਨਟੀਨ ਹੋਣ ਨੂੰ ਹੀ ਬਿਹਤਰ ਸਮਝਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸ਼ਨਿਚਰਵਾਰ ਨੂੰ ਟੈਸਟਿੰਗ ਸੈਂਟਰਾਂ ਉਪਰ ਵੀ ਕਰੋਨਾ ਟੈਸਟ ਕਰਵਾਉਣ ਆ ਰਹੇ ਵਿਅਕਤੀਆਂ ਵਿੱਚ ਜ਼ਿਆਦਾ ਤਰ ਕੁਈਨਜ਼ਲੈਂਡ ਤੋਂ ਹੀ ਆਏ ਸਨ ਅਤੇ ਹਰ ਕੋਈ ਆਪਣਾ ਕਰੋਨਾ ਟੈਸਟ ਕਰਵਾ ਰਿਹਾ ਸੀ।

Install Punjabi Akhbar App

Install
×