ਵਿਕਟੋਰੀਆ ਦੇ ਹੋਟਲ ਕੁਆਰਨਟੀਨ ਮਾਮਲਿਆਂ ਸਬੰਧੀ ਰਿਪੋਰਟ ਪੇਸ਼ -ਦੇਰੀ ਵਾਸਤੇ ਪ੍ਰੀਮੀਅਰ ਨੇ ਮੰਗੀ ਮੁਆਫ਼ੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਈ ਮਹੀਨਿਆਂ ਦੀ ਪੜਤਾਲ ਅਤੇ ਘੱਟੋ ਘੱਟ ਤਿੰਨ ਹਾਈ ਪ੍ਰੋਫਾਈਨ ਅਧਿਕਾਰੀਆਂ ਦੇ ਅਸਤੀਫ਼ੇ ਤੋਂ ਬਾਅਦ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਰਾਜ ਅੰਦਰ ਕਰੋਨਾ ਦੇ ਹਮਲੇ ਦੌਰਾਨ ਹੋਏ ਹੋਟਲ ਕੁਆਰਨਟੀਨ ਮਾਮਲਿਆਂ ਵਿੱਚ ਗੜਬੜੀ ਦੀ ਪੜਤਾਲੀਆ ਰਿਪੋਰਟ ਜਨਤਕ ਤੌਰ ਤੇ ਪੇਸ਼ ਕਰ ਦਿੱਤੀ ਅਤੇ ਦੇਰੀ ਲਈ ਜਨਤਕ ਤੌਰ ਤੇ ਮੁਆਫ਼ੀ ਵੀ ਮੰਗੀ। ਉਕਤ 500 ਪੇਜਾਂ ਦੀ ਰਿਪੋਰਟ ਵਿੱਚ 800 ਲੋਕਾਂ ਦੀ ਕਰੋਨਾ ਕਾਰਨ ਹੋਈ ਮੌਤ ਸਬੰਧੀ ਪੜਤਾਲ ਅੰਦਰ 63 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਰਿਪੋਰਟ ਵਿੱਚ ਸੇਵਾ ਮੁਕਤ ਜੱਜ ਜੈਨੀਫਰ ਕੋਟੇ ਨੇ ਦਰਸਾਇਆ ਕਿ ਇਸ ਸਾਰੇ ਕਾਰਜ ਦੌਰਾਨ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਏਜੰਸੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰੰਤੂ ਇਸ ਬਿਹਤਰ ਬਦਲ ਸਿਰਫ ਰਾਜ ਦੀ ਪੁਲਿਸ ਹੀ ਹੋ ਸਕਦੀ ਸੀ। ਪ੍ਰੀਮੀਅਰ ਨੇ ਹੋਟਲ ਕੁਆਰਨਟੀਨ ਦੌਰਾਨ ਨਿਜੀ ਸੁਰੱਖਿਆ ਗਾਰਡਾਂ ਦੀ ਉਕਤ ਗਲਤੀ ਕਾਰਨ ਕਿਹਾ ਕਿ ਇਤਿਹਾਸ ਨੂੰ ਬਦਲਣ ਦੀ ਤਾਕਤ ਜੇਕਰ ਉਨ੍ਹਾਂ ਵਿੱਚ ਹੁੰਦੀ ਤਾਂ ਉਹ ਜ਼ਰੂਰ ਇਸ ਗਲਤੀ ਨੂੰ ਬਦਲ ਦਿੰਦੇ ਪਰੰਤੂ ਜੋ ਕੁਦਰਤ ਦਾ ਭਾਣਾ ਵਰਤ ਚੁਕਿਆ ਹੈ ਇਸ ਵਾਸਤੇ ਉਹ ਸਿਰਫ ਮੁਆਫੀ ਹੀ ਮੰਗ ਸਕਦੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਜਦੋਂ ਰਾਜ ਅੰਦਰ ਕਰੋਨਾ ਦੀ ਮਾਰ ਦਾ ਦੂਸਰਾ ਹਮਲਾ ਹੋਇਆ ਸੀ ਤਾਂ ਆਨਨ ਫਾਨਨ ਵਿੱਚ ਹੋਟਲ ਕੁਆਰਨਟੀਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰੰਤੂ ਹੋਟਲਾਂ ਅੰਦਰ ਜਿਹੜੇ ਨਿਜੀ ਸੁਰੱਖਿਆ ਗਾਰਡ ਤਾਇਨਾਤ ਸਨ, ਉਨ੍ਹਾਂ ਵੱਲ ਕਿਸੇ ਦਾ ਵੀ ਧਿਆਨ ਨਾ ਗਿਆ ਅਤੇ ਉਹ ਆਪਣੀਆਂ ਡਿਊਟੀਆਂ ਬਦਲ ਬਦਲ ਕੇ ਕਰਦੇ ਰਹੇ (ਮੈਲਬੋਰਨ ਦੇ ਰਿਜਿਜ਼ ਅਤੇ ਸਟੈਮਫੋਰਡ ਪਲਾਜ਼ਾ ਹੋਟਲ) ਅਤੇ ਇਸ ਨਾਲ ਕਰੋਨਾ ਫੈਲਦਾ ਰਿਹਾ ਅਤੇ ਘੱਟੋ ਘੱਟ 18,000 ਲੋਕ ਇਸ ਨਾਲ ਪ੍ਰਭਾਵਿਤ ਹੋਏ ਅਤੇ 800 ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗੁਆਉਣੀਆਂ ਪਈਆਂ। ਇਸ ਬਾਰੇ ਵਿੱਚ ਵਿਕਟੋਰੀਆ ਪੁਲਿਸ ਕਮਿਸ਼ਨਰ ਗਰਾਹਮ ਐਸ਼ਟਨ ਦਾ ਬਿਆਨ ਹੈ ਕਿ ਸ਼ਾਇਦ ਸ੍ਰੀ ਐਕਲੀਜ਼ ਨੇ ਕਿਹਾ ਸੀ ਕਿ ਏ.ਡੀ.ਐਫ. ਸਾਰੇ ਯਾਤਰੀਆਂ ਨੂੰ ਹੋਟਲ ਕੁਆਰਨਟੀਨ ਵਿੱਚ ਲੈ ਕੇ ਆਵੇਗਾ ਅਤੇ ਹੋਟਲਾਂ ਦੇ ਨਿਜੀ ਸੁਰੱਖਿਆ ਗਾਰਡਾ ਪਹਿਲਾਂ ਦੀ ਤਰ੍ਹਾਂ ਹੀ ਤਾਇਨਾਤ ਰਹਿਣਗੇ। ਇਸ ਬਾਰੇ ਵਿੱਚ ਇੱਕ ਫੋਨ ਕਾਲ ਦਾ ਵੀ ਸਬੂਤ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਇਸ ਪੜਤਾਲ ਨੂੰ ਚੁਣੌਤੀ ਦੇ ਰਹੇ ਵਕੀਲਾਂ ਦੀ ਟੀਮ ਨੇ ਕਿਹਾ ਹੈ ਕਿ ਨਿਜੀ ਸੁਰੱਖਿਆ ਗਾਰਡਾਂ ਦੀ ਹੋਟਲਾਂ ਅੰਦਰ ਤਾਇਨਾਤੀ ਸਬੰਧੀ ਕੋਈ ਪੁਖ਼ਤਾ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਬਸ ਅੰਦਾਜ਼ੇ ਹੀ ਬਿਆਨ ਕੀਤੇ ਗਏ ਹਨ।

Install Punjabi Akhbar App

Install
×