ਮੈਲਬੋਰਨ ਵਿੱਚ ਲਾਕਡਾਊਨ ਖੁਲ੍ਹੱਣ ਦੇ ਦੂਜੇ ਪੜਾਅ (9 ਨਵੰਬਰ) ਅਧੀਨ ਤਾਕੀਦ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਜਾਰੀ ਬਿਆਨ ਵਿੱਚ ਮੈਲਬੋਰਨ ਵਿਚਲਾ ਲਾਕਡਾਊਨ ਅੱਜ ਰਾਤ ਤੋਂ ਲੈ ਕੇ 8 ਨਵੰਬਰ ਤੱਕ ਖੋਲ੍ਹਿਆ ਜਾ ਰਿਹਾ ਹੈ ਅਤੇ ਫੇਰ ਦੂਜੇ ਪੜਾਅ ਦਾ ਆਗਾਜ਼ 9 ਨਵੰਬਰ ਤੋਂ ਹੋਣਾ ਹੈ। ਇਸ ਦੂਜੇ ਪੜਾਅ ਅਧੀਨ ਆਉਣ ਵਾਲੀ ਤਾਕੀਦ ਇਸ ਪ੍ਰਕਾਰ ਹੈ:
– ਜਿਮ ਅਤੇ ਹੋਰ ਫਿਟਨਸ ਸੈਂਟਰਾਂ ਵਿੱਚ 20 ਲੋਕਾਂ ਦੀ ਇਜਾਜ਼ਤ ਦਿੱਤੀ ਜਾਣੀ ਹੈ।
– ਰੈਸਟੋਰੈਂਟਾਂ, ਪੱਬਾਂ, ਕੈਫੇਆਂ ਅਤੇ ਬਾਰਾਂ ਦੇ ਅੰਦਰ 40 ਲੋਕ ਅਤੇ ਬਾਹਰ 70 ਲੋਕਾਂ ਦੇ ਬੈਠ ਕੇ ਖਾਣ-ਪੀਣ ਦੀ ਇਜਾਜ਼ਤ ਹੋਵੇਗੀ।
– ਧਾਰਮਿਕ ਇਕੱਠਾਂ ਲਈ ਚਾਰ ਦਿਵਾਰੀ ਦੇ ਅੰਦਰ 20 ਲੋਕਾਂ ਅਤੇ ਇਨ੍ਹਾਂ ਦੇ ਨਾਲ ਇੱਕ ਧਾਰਮਿਕ ਗੁਰੂ ਜਾਂ ਰੀਤਾਂ ਨਿਭਾਉਣ ਵਾਲਾ ਅਤੇ ਚਾਰ ਦਿਵਾਰੀ ਦੇ ਬਾਹਰ 50 ਲੋਕਾਂ ਦੇ ਇਕੱਠ ਨੂੰ ਪ੍ਰਵਾਨਗੀ ਹੋਵੇਗੀ।
– ਦਾਹ-ਸੰਸਕਾਰਾਂ ਸਮੇਂ ਚਾਰ ਦਿਵਾਰੀ ਦੇ ਅੰਦਰ 20 ਅਤੇ ਬਾਹਰ 50 ਲੋਕ ਇਕੱਠਾ ਹੋ ਸਕਣਗੇ।
– ਚਾਰ ਦਿਵਾਰੀ ਦੇ ਅੰਦਰ ਖੇਡੀਆਂ ਜਾਣ ਵਾਲੀਆਂ ਖੇਡਾਂ ਵਾਸਤੇ ਅੰਡਰ-18 ਲਈ ਸੰਪਰਕ ਰਹਿਤ ਖੇਡਾਂ ਹੋਣਗੀਆਂ ਅਤੇ 1.5 ਮੀਟਰ ਦੀ ਦੂਰੀ ਲਾਜ਼ਮੀ ਰੱਖਣੀ ਹੋਵੇਗੀ।
– ਚਾਰ ਦਿਵਾਰੀ ਦੇ ਅੰਦਰ ਵਾਲੇ ਤਰਨ ਤਾਲਾਂ ਲਈ 20 ਲੋਕਾਂ ਦੀ ਇਜਾਜ਼ਤ ਹੋਵੇਗੀ।
– ਪਹਿਲਾਂ ਤੋਂ ਹੀ ਘਰਾਂ ਤੋਂ ਕੰਮ ਕਰ ਰਹੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਕਿਹਾ ਗਿਆ ਹੈ ਕਿ ਜਿੱਥੋਂ ਤੱਕ ਵੀ ਸੰਭਵ ਹੋ ਸਕੇ, ਹਾਲ ਦੀ ਘੜੀ ਘਰਾਂ ਤੋਂ ਹੀ ਕੰਮ ਜਾਰੀ ਰਹਿਣਗੇ।
ਸਾਰੇ ਹੀ ਮੈਲਬੋਰਨ ਨਿਵਾਸੀਆਂ ਨੂੰ ਘਰਾਂ ਤੋਂ ਬਾਹਰ ਆਉਣ-ਜਾਉਣ ਸਮੇਂ ਮੂੰਹ ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ।

Install Punjabi Akhbar App

Install
×