ਵਿਕਟੋਰੀਆਈ ਐਬੋਰਿਜਨਲ ਲੋਕਾਂ ਖ਼ਿਲਾਫ਼ ਹੋਏ ਅ-ਨਿਆਂ ਦੀ ਪੜਤਾਲ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੜੀ ਦੇਰ ਤੋਂ ਇੱਕ ਮੰਗ ਕੀਤੀ ਜਾ ਰਹੀ ਸੀ ਕਿ ਆਸਟ੍ਰੇਲੀਆ ਦੇ ਧਰਤੀ ਉਪਰ ਰਹਿ ਰਹੇ ਮੂਲਨਿਵਾਸੀਆਂ ਪ੍ਰਤੀ ਹੋਏ ਜ਼ੁਲਮਾਂ ਅਤੇ ਅ-ਨਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸਥਿਤੀਆਂ ਨੂੰ ਜੱਗ ਜਾਹਿਰ ਕੀਤਾ ਜਾਵੇ। ਇਸ ਮੰਗ ਨੂੰ ਪ੍ਰਵਾਨ ਕਰਦਿਆਂ ਵਿਕਟੋਰੀਆਈ ਸਰਕਾਰ ਨੇ ਇਸ ਕੌਮੀ ਮੰਗ ਨੂੰ ਪ੍ਰਵਾਨ ਕਰਦਿਆਂ, ਦੇਸ਼ ਦੀ ਪਹਿਲੀ ਅਜਿਹੀ ਪੜਤਾਲ ਨੂੰ ਅੰਜਾਮ ਦੇਣ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਵਾਸਤੇ ਅੱਜ ਯੂ-ਰੁੱਕ ਨਾਮ ਦਾ ਜਸਟਿਸ ਕਮਿਸ਼ਨ ਕਾਇਮ ਕੀਤਾ ਗਿਆ ਹੈ ਅਤੇ ਇਸ ਨੂੰ ਵੈਮਬਾ-ਵੈਮਬਾ-ਵਾਮਬਾ-ਵਾਮਬਾ ਤੋਂ ਬਾਅਦ ਦਾ ਨਾਮ ਦਿੱਤਾ ਗਿਆ ਹੈ ਜੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਅਸਲ ਸੱਚਾਈਆਂ ਦੀ ਪੜਤਾਲ ਕਰੇਗਾ ਅਤੇ ਮੂਲਨਿਵਾਸੀਆਂ ਨਾਲ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਸਭਿਆਚਾਰਕ, ਰਾਜਨੀਤਿਕ ਅਤੇ ਹੋਰ ਪਾਸਿਆਂ ਤੋਂ ਹੋਈਆਂ ਨਾ-ਇਨਸਾਫੀਆਂ ਦੀ ਪੂਰਨ ਜਾਂਚ ਕਰੇਗਾ। ਇਸ ਕਮਿਸ਼ਨ ਦੇ ਮੈਂਬਰਾਂ ਵਿੱਚ -ਆਂਟੀ ਜੁਆਏ ਵੈਨਡੀਨ ਮਰਫੀ, ਆਂਟੀ ਗੈਲਾਲਡੀਨ ਐਟਕਿੰਸਨ, ਕਾਰਜਕਾਰੀ ਵਧੀਕ ਪ੍ਰੀਮੀਅਰ ਜੇਮਜ਼ ਮੈਰਲੀਨੋ, ਐਬੋਰਿਜਨਲ ਮਾਮਲਿਆਂ ਦੇ ਮੰਤਰੀ ਗੈਬਰੀਅਲ ਵਿਲੀਅਮਜ਼ ਅਤੇ ਮਾਰਕਸ ਸਟੀਵਾਰਟ ਸ਼ਾਮਿਲ ਹਨ।
ਕਾਰਜਕਾਰੀ ਵਧੀਕ ਪ੍ਰੀਮੀਅਰ ਜੇਮਜ਼ ਮੈਰਲੀਨੋ ਨੇ ਇਸ ਬਾਬਤ ਦੱਸਦਿਆਂ ਕਿਹਾ ਕਿ ਬੜੀ ਦੇਰ ਤੋਂ ਅਜਿਹੀ ਮੰਗ ਕੀਤੀ ਜਾ ਰਹੀ ਸੀ ਕਿ ਅਜਿਹਾ ਕੋਈ ਕਮਿਸ਼ਨ ਸਥਾਪਤ ਕੀਤਾ ਜਾਵੇ ਜੋ ਕਿ ਉਕਤ ਮਾਮਲਿਆਂ ਵਿੱਚ ਨਿਰਪੱਖ ਜਾਂਚ ਕਰੇ ਅਤੇ ਲੋਕਾਂ ਅੱਗੇ ਸੱਚਾਈ ਨੂੰ ਦਰਸਾਏ। ਅਜਿਹੇ ਮਾਮਲਿਆਂ ਅੰਦਰ ਸਮੁੱਚੇ ਸੰਸਾਰ ਵਿੱਚ ਹੁਣ ਤੱਕ ਘੱਟੋ ਘੱਟ ਵੀ 30 ਦੇਸ਼ ਸ਼ਾਮਿਲ ਹੋ ਚੁਕੇ ਹਨ ਅਤੇ ਇਨ੍ਹਾਂ ਵਿੱਚ ਕੈਨੇਡਾ, ਨਿਊਜ਼ੀਲੈਂਡ ਅਤੇ ਦੱਖਣੀ-ਅਫ਼ਰੀਕਾ ਆਦਿ ਸ਼ਾਮਿਲ ਹਨ।
ਇਸ ਮਾਮਲੇ ਦੀ ਪਹਿਲੀ ਜਾਂਚ ਦੀ ਰਿਪੋਰਟ ਤਾਂ 12 ਮਹੀਨਿਆਂ ਵਿੱਚ ਹੀ ਤਿਆਰ ਕਰ ਲਈ ਜਾਵੇਗੀ ਪਰੰਤੂ ਪੂਰਨ ਪੜਤਾਲ ਵਾਸਤੇ ਘੱਟੋ ਘੱਟ ਵੀ 3 ਸਾਲਾਂ ਦਾ ਸਮਾਂ ਲੱਗੇਗਾ। ਪ੍ਰੀਮੀਅਰ ਡੇਨਿਅਲ ਐਂਡ੍ਰਿਊਜ਼ ਇਸੇ ਬਾਬਤ ਅੱਜ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸਨ ਪਰੰਤੂ ਅਚਾਨਕ ਗਿਰ ਜਾਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ ਜਿੱਥੇ ਕਿ ਉਨ੍ਹਾਂ ਦੇ ਐਕਸ-ਰੇ ਕੀਤੇ ਜਾ ਰਹੇ ਹਨ।

Install Punjabi Akhbar App

Install
×