ਕਮਿਊਨਿਟੀ ਟਰਾਂਸਮਿਸ਼ਨ ਦੇ ਚਲਦਿਆਂ, ਵਿਕਟੋਰੀਆ ਅੰਦਰ ਕਰੋਨਾ ਵਾਇਰਸ ਦੀਆਂ ਤਾਕੀਦਾਂ ਪੂਰਨ ਰੂਪ ਵਿੱਚ ਫੇਰ ਤੋਂ ਲਾਗੂ

(ਐਸ.ਬੀ.ਐਸ.) ਵਿਕਟੋਰੀਆ ਅੰਦਰ ਬਹੁਤ ਸਾਰੇ ਕਰੋਨਾ ਦੇ ਮਾਮਲੇ ਕਮਿਊਨਿਟੀ ਟਰਾਂਸਮਿਸ਼ਨ ਦੁਆਰਾ ਦਰਜ ਹੋਣ ਕਾਰਨ ਪ੍ਰਿਮੀਅਰ ਡੇਨੀਅਲ ਐਂਡਰਿਊਜ਼ ਨੇ ਰਾਜ ਅੰਦਰ ਕਰੋਨਾ ਵਾਇਰਸ ਤੋਂ ਬਚਾਅ ਦੀਆਂ ਸਰਕਾਰੀ ਤਾਕੀਦਾਂ ਨੂੰ ਫੋਰਨ ਦੋਬਾਰਾ ਤੋਂ ਲਾਗੂ ਕਰ ਦਿੱਤਾ ਹੈ ਤਾਂ ਕਿ ਜਨਤਕ ਤੌਰ ਤੇ ਕੋਵਿਡ 19 ਦੀ ਦੂਸਰੀ ਲਹਿਰ ਤੋਂ ਬਚਾਅ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਰਾਜ ਅੰਦਰ ਪਿੱਛਲੇ ਦੋ ਮਹੀਨਿਆਂ ਤੋਂ ਬਾਅਦ ਰਾਤੋ ਰਾਤ ਹੀ 25 ਕਰੋਨਾ ਮਾਮਲੇ ਦਰਜ ਕੀਤੇ ਗਏ ਹਨ। ਐਤਵਾਰ ਦੀ ਰਾਤ ਤੋਂ ਘਰਾਂ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ 5 ਤੇ ਸੀਮਿਤ ਕਰ ਦਿੱਤੀ ਗਈ ਹੈ ਅਤੇ ਬਾਹਰੀ ਇਕੱਠਾਂ ਨੂੰ 20 ਤੋਂ ਘਟਾ ਕੇ 10 ਤੇ ਕਰ ਦਿੱਤਾ ਜਾਵੇਗਾ।

Install Punjabi Akhbar App

Install
×