ਵਿਕਟੋਰੀਆ ਦੇ ਪੰਜ ਦਿਨਾਂ ਲਾਕਡਾਊਨ ਦੌਰਾਨ ਰਾਜ ਵਿਚਲੀ ਅਰਥ ਵਿਵਸਥਾ ਵਿੱਚ ਮਾਮੂਲੀ ਕੁ ਅਸਰ -ਡੇਵਿਡ ਮਾਰਟਿਨ

(ਦ ਏਜ ਮੁਤਾਬਿਕ) ਰਾਜ ਦੇ ਖ਼ਜ਼ਾਨਾ ਵਿਭਾਗ ਦੇ ਮੁਖੀ ਡੇਵਿਡ ਮਾਰਟਿਨ ਨੇ ਹਾਲ ਵਿੱਚ ਹੀ ਲਗਾਏ ਗਏ 5 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਰਾਜ ਦੀ ਅਰਥ-ਵਿਵਸਥਾ ਉਪਰ ਪ੍ਰਤੀਕਿਰਿਆ ਜਾਹਿਰ ਕਰਦਿਆਂ ਦੱਸਿਆ ਕਿ ਇਸ ਲਾਕਡਾਊਨ ਤੋਂ ਬਾਅਦ ਹੁਣ ਜਨਤਕ ਅਦਾਰੇ (Victoria’s Public Accounts and Estimates Committee) ਖ਼ਜ਼ਾਨਾ ਅਤੇ ਹੋਰ ਵਿਤੀ ਅਦਾਰਿਆਂ ਨਾਲ ਮਿਲ ਕੇ, ਆਪਣੇ ਪਹਿਲਾਂ ਦੀ ਤਰ੍ਹਾਂ ਹੀ ਕੰਮਾਂ ਕਾਰਾਂ ਵਿੱਚ ਮਸ਼ਰੂਫ਼ ਹੋ ਗਏ ਹਨ ਅਤੇ ਇਸ ਲਾਕਡਾਊਨ ਦਾ ਬਹੁਤ ਮਾਮੂਲੀ ਜਿਹਾ ਅਸਰ ਹੀ ਰਾਜ ਦੀ ਅਰਥ-ਵਿਵਸਥਾ ਉਪਰ ਪਿਆ ਹੈ ਜਿਸ ਨੂੰ ਕਿ ਪੂਰਨ ਵਿੱਚ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਾ ਪੂਰਾ ਅਨੁਮਾਨ ਤਾਂ ਹਾਲੇ ਲਗਾਇਆ ਜਾਣਾ ਬਾਕੀ ਹੈ ਪਰੰਤੂ ਇਹ ਸਾਫ਼ ਹੀ ਦਿਖਾਈ ਦੇ ਰਿਹਾ ਹੈ ਕਿ ਰਾਜ ਅੰਦਰ ਲਗਾਇਆ ਗਿਆ ਉਕਤ ਲਾਕਡਾਊਨ ਇੱਕ ਸਰਕਟ ਬ੍ਰੇਕਰ ਦੀ ਤਰਜ ਉਪਰ ਸੀ ਅਤੇ ਜਨਤਕ ਤੌਰ ਤੇ ਸਿਹਤਯਾਬੀ ਲਈ ਬਹੁਤ ਹੀ ਜ਼ਰੂਰੀ ਸੀ ਅਤੇ ਜੇਕਰ ਇਹ ਸੋਚਿਆ ਜਾਵੇ ਕਿ ਅਗਰ ਅਜਿਹਾ ਨਾ ਕਰਨ ਦੀ ਸਥਿਤੀਆਂ ਵਿੱਚ, ਅਜਿਹੀ ਕਿਸੇ ਅਣਸੁਖਾਵੀਂ ਦੁਰਘਟਨਾ ਦਾ ਸ਼ਿਕਾਰ ਰਾਜ ਹੋ ਜਾਂਦਾ ਤਾਂ ਉਸ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਦਾ ਤਾਂ ਅੰਦਾਜ਼ਾ ਲਗਾਇਆ ਜਾਣਾ ਵੀ ਨਾਮੁਮਕਿਨ ਹੈ ਅਤੇ ਇਸ ਦੇ ਇਵਜ ਵਿੱਚ ਆਰਥਿਕ ਗਲਿਆਰਿਆਂ ਵਿੱਚ ਹੋਣ ਵਾਲੇ ਆਰਥਿਕ ਨੂਕਸਾਨ ਨੂੰ ਬੜੇ ਹੀ ਘੱਟ ਮਾਪਤੋਲ ਉਪਰ ਰੱਖਿਆ ਜਾ ਸਕਦਾ ਹੈ।
ਵੈਸੇ ਬੀਤੇ ਦਿਨ ਡੇਨੀਅਲ ਐਂਡ੍ਰਿਊਜ਼ ਸਰਕਾਰ ਨੇ ਰਾਜ ਪੱਧਰ ਉਪਰ ਇੱਕ 143 ਮਿਲੀਅਨ ਡਾਲਰਾਂ ਦਾ ਪੈਕੇਜ ਵੀ ਐਲਾਨਿਆ ਹੈ ਜਿਸ ਨਾਲ ਕਿ ਹਾਲ ਵਿੱਚ ਹੀ ਲਗਾਏ ਗਏ ਲਾਕਡਾਊਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

Install Punjabi Akhbar App

Install
×