ਨਿਊ ਸਾਊਥ ਵੇਲਜ਼ ਵਿੱਚ ਲਗਾਤਾਰ ਪੰਜਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਮਾਮਲਾ ਦਰਜ ਨਹੀਂ, ਵਿਕਟੋਰੀਆ ਨੇ ਸਿਡਨੀ ਲਈ ਦਿੱਤੀਆਂ ਹੋਰ ਰਿਆਇਤਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਆਪਣੇ ਨਵੇਂ ਫੈਸਲਿਆਂ ਦੌਰਾਨ, ਨਿਊ ਸਾਊਥ ਵੇਲਜ਼ ਵਿਚਲੇ ਕਰੋਨਾ ਦੇ ਆਂਕੜਿਆਂ ਦੇ ਮੱਦੇਨਜ਼ਰ (ਬੀਤੇ ਚਾਰ ਦਿਨਾਂ ਤੋਂ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ), ਤਕਰੀਬਨ ਸਮੁੱਚੇ ਸਿਡਨੀ ਲਈ ਹੀ ਨਵੀਆਂ ਰਿਆਇਤਾਂ ਦਾ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲ ਦੀ ਘੜੀ ਸਿਰਫ ਕੰਬਰਲੈਂਡ ਦੇ ਖੇਤਰ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿਡਨੀ ਵਿੱਚ, ਜਿਸ ਵਿੱਚ ਕਿ ਗ੍ਰੇਟਰ ਸਿਡਨੀ, ਵੂਲੂਨਗੌਂਗ ਅਤੇ ਬਲੂ ਮਾਊਂਟੇਨਜ਼ ਆਦਿ ਖੇਤਰ ਵੀ ਸ਼ਾਮਿਲ ਹਨ, ਅੱਜ ਸ਼ਾਮ 6 ਵਜੇ ਤੋਂ ਸਾਰੇ ਹੀ ਓਰੇਂਜ ਜ਼ੋਨ ਵਿੱਚ ਆ ਜਾਣਗੇ ਅਤੇ ਉਪਰੋਕਤ ਇਲਾਕਿਆਂ ਵਿੱਚੋਂ ਵਿਕਟੋਰੀਆ ਪਰਤ ਰਹੇ ਲੋਕਾਂ ਲਈ ਹਦਾਇਤਾਂ ਹਨ ਕਿ ਵਾਪਿਸ ਪਰਤਣ ਦੇ 72 ਘੰਟਿਆਂ ਦੇ ਅੰਦਰ ਅੰਦਰ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਜਦੋਂ ਤੱਕ ਰਿਪੋਰਟ ਨੈਗੇਟਿਵ ਨਾ ਆ ਜਾਵੇ, ਉਦੋਂ ਤੱਕ ਆਪਣੇ ਆਪ ਨੂੰ ਆਈਸੋਲੇਟ ਕਰ ਕੇ ਹੀ ਰੱਖਣ। ਕੰਬਰਲੈਂਡ ਦਾ ਐਲ.ਜੀ.ਏ. (ਬੇਰਾਲਾ ਖੇਤਰ) ਕਰੋਨਾ ਦਾ ਕੇਂਦਰ ਰਿਹਾ ਹੈ ਅਤੇ ਇਸ ਵਿੱਚ 35 ਕਰੋਨਾ ਸਥਾਪਿਤ ਲੋਕਾਂ ਦਾ ਕਲਸਟਰ ਦਰਜ ਹੋਇਆ ਸੀ, ਨੂੰ ਹਾਲ ਦੀ ਘੜੀ ਛੋਟਾਂ ਤੋਂ ਬਾਹਰ ਹੀ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ -ਵੀਰਵਾਰ ਰਾਤ 8 ਵਜੇ ਤੱਕ, ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਇੱਕ ਮਾਮਲਾ ਹੋਟਲ ਕੁਆਰਨਟੀਨ ਦਾ ਹੈ। ਖ਼ੁਸ਼ਗਵਾਰ ਹਵਾਵਾਂ ਦੇ ਬਾਵਜੂਦ ਵੀ ਰਾਜ ਦੇ ਸਿਹਤ ਅਧਿਕਾਰੀ ਡਾ. ਜੈਰੇਮੀ ਮੈਕਅਨਲਟੀ ਲੋਕਾਂ ਨੂੰ ਲਾਗਾਤਰ ਅਪੀਲ ਕਰ ਰਹੇ ਹਨ ਕਿ ਆਪਣੇ ਕਰੋਨਾ ਟੈਸਟਾਂ ਤੋਂ ਥੋੜ੍ਹਾਂ ਵੀ ਗੁਰੇਜ਼ ਨਾ ਕਰੋ ਅਤੇ ਕਿਸੇ ਥੋੜ੍ਹੀ ਜਿਹੀ ਸੂਰਤ ਵਿੱਚ ਵੀ ਇੱਕ ਦਮ ਆਪਣਾ ਕਰੋਨਾ ਟੈਸਟ ਕਰਵਾਉ।

Install Punjabi Akhbar App

Install
×