ਵਿਕਟੋਰੀਆ ਵਿੱਚ ਦਿਮਾਗੀ ਸਿਹਤ ਸਹੂਲਤਾਂ ਵਾਸਤੇ 868 ਮਿਲੀਅਨ ਡਾਲਰ ਦਾ ਫੰਡ ਜਾਰੀ

(ਵਧੀਕ ਪ੍ਰੀਮੀਅਰ ਜੇਮਜ਼ ਮਰਲੀਨੋ)

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨਿਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਦਿਮਾਗੀ ਤੰਦਰੁਸਤੀ ਅਤੇ ਸਿਹਤ ਸੁਧਾਰਾਂ ਵਿਚ ਹੋਰ ਨਵੀਨੀਕਰਨ ਅਤੇ ਸੁਵਿਧਾਵਾਂ ਵਾਸਤੇ ਰਾਜ ਸਰਕਾਰ ਨੇ 2020/21 ਦੇ ਬਜਟ ਲਈ 868 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਇਲ ਕਮਿਸ਼ਨ ਵੱਲੋਂ ਦਿਮਾਗੀ ਸਿਹਤ ਅਤੇ ਉਪਚਾਰ ਸਬੰਧੀ ੳਕਤ ਫੰਡਾਂ ਵਿੱਚ 492 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਗੀਲੌਂਗ, ਐਪਿੰਗ, ਸਨਸ਼ਾਈਨ ਅਤੇ ਮੈਲਬੋਰਨ ਦੇ ਖੇਤਰਾਂ ਵਿਚਲੇ ਹਸਪਤਾਲਾਂ ਵਿੱਚ 120 ਬੈਡਾਂ ਨੂੰ ਅਜਿਹੇ ਮਾਮਲਿਆਂ ਵਾਸਤੇ ਸੁਰੱਖਿਅਤ ਰੱਖਣ ਦੇ ਇੰਤਜ਼ਾਮ ਕੀਤੇ ਜਾਣੇ ਹਨ। ਨਿਜੀ ਸੰਸਥਾਵਾਂ ਅੰਦਰ ਅਜਿਹੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਅਦਾਰਿਆਂ ਨੂੰ ਵੀ 19 ਮਿਲੀਅਨ ਡਾਲਰਾਂ ਦਾ ਯੋਗਦਾਨ ਪ੍ਰਾਪਤਾ ਹੋਵੇਗਾ ਅਤੇ ਅਜਿਹੇ ਅਦਾਰਿਆਂ ਅੰਦਰ ਵੀ 35 ਬੈਡ ਉਕਤ ਮਰੀਜ਼ਾਂ ਦੇ ਇਲਾਜ ਲਈ ਰਾਖਵੇਂ ਹੋਣਗੇ। ਵਧੀਕ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਇਸ ਵੇਲੇ ਦੁਹਰੀ ਬਿਮਾਰੀ ਦੀ ਮਾਰ ਝੇਲ ਰਿਹਾ ਹੈ -ਇੱਕ ਤਾਂ ਕਰੋਨਾ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਅਤੇ ਦੂਸਰਾ ਇਸ ਬਿਮਾਰੀ ਕਾਰਨ ਪੈਦਾ ਹੋਈ ਲੋਕਾਂ ਦੀ ਦਿਮਾਗੀ ਸਥਿਤੀ ਨੂੰ ਕਾਬੂ ਕਰਨਾ ਪੈ ਰਿਹਾ ਹੈ ਅਤੇ ਬੇਸ਼ੱਕ ਸਰਕਾਰ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰੰਤੂ ਲੋਕਾਂ ਨੂੰ ਵੀ ਇਸ ਵਿੱਚ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਮੋਢੇ ਨਾਲ ਮੋਢਾ ਜੋੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਅੰਦਰ ਖੁਦਕਸ਼ੀਆਂ ਦੇ ਮਾਮਲਿਆਂ ਨਾਲ ਨਿਪਟਣ ਵਾਸਤੇ ਵੀ 21 ਮਿਲੀਅਨ ਡਾਲਰਾਂ ਦਾ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ।

Install Punjabi Akhbar App

Install
×