ਨਿਊ ਸਾਊਥ ਵੇਲਜ਼ ਤੋਂ ਪਰਤ ਰਹੇ ਵਿਕਟੋਰੀਆਈ ਲੋਕਾਂ ਨੂੰ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦੀ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਬੇਸ਼ੱਕ ਹਾਲ ਦੀ ਘੜੀ ਛੁੱਟੀ ਤੇ ਹਨ ਪਰੰਤੂ ਇਸ ਦੌਰਾਨ ਵੀ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਜੋ ਕਿ ਸੀਮਾਵਾਂ ਦੀਆਂ ਪਾਬੰਧੀਆਂ ਮੁੜ ਤੋਂ ਲਾਗੂ ਹੋਣ ਕਾਰਨ ਨਿਊ ਸਾਊਥ ਵੇਲਜ਼ ਅੰਦਰ ਫਸੇ ਹਨ -ਕਿ ਉਹ ਅਧਿਕਾਰੀਆਂ ਦੀ ਪੜਤਾਲ ਵਿੱਚ ਸਹਿਯੋਗ ਕਰਨ ਅਤੇ ਜੇਕਰ ਉਨ੍ਹਾਂ ਨੂੰ ਆਈਸੋਲੇਸ਼ਨ ਦੀ ਲੋੜ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਾਲੀ ਮਦਦ ਅਤੇ ਜਾਂ ਫੇਰ ਭੋਜਨ ਜਾਂ ਰਹਿਣ ਸਹਿਣ ਦੀ ਸਮੱਸਿਆ ਹੈ ਤਾਂ ਤੁਰੰਤ ਹਾਟਲਾਈਨ ਉਪਰ ਕਾਲ ਕਰਨ ਅਤੇ ਮੁੜ ਕੇ ਦੱਸਣ ਵੀ ਕਿ ਉਨ੍ਹਾਂ ਨੂੰ ਮਦਦ ਮਿਲੀ ਕਿ ਨਹੀਂ -ਪਰੰਤੂ ਉਨ੍ਹਾਂ ਦੀ ਵਾਪਸੀ ਵਿੱਚ ਦੇਰ ਲੱਗ ਰਹੀ ਹੈ ਇਸ ਵਾਸਤੇ ਸਹਿਯੋਗ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਵੀ ਅਜਿਹੇ ਲੋਕ ਹੈਲਪਲਾਈਨਾਂ ਉਪਰ ਕਾਲਾਂ ਕਰਦੇ ਰਹੇ ਅਤੇ ਗਿਣਤੀ ਜ਼ਿਆਦਾ ਹੋਣ ਕਾਰਨ ਨੰਬਰ ਮਿਲ ਹੀ ਨਹੀਂ ਰਿਹਾ ਸੀ ਜਿਹੜਾ ਕਿ ਅੱਜ ਸੋਮਵਾਰ ਨੂੰ ਵੀ ਜਾਰੀ ਹੈ। ਜ਼ਿਕਰਯੋਗ ਇਹ ਵੀ ਹੈ ਕਿ 1500 ਤੋਂ ਵੀ ਜ਼ਿਆਦਾ ਵਿਕਟੋਰੀਆਈ ਲੋਕਾਂ ਨੇ ਨਿਊ ਸਾਊਥ ਵੇਲਜ਼ ਤੋਂ ਵਾਪਸੀ ਲਈ ਅਪਲਾਈ ਕੀਤਾ ਹੈ ਪਰੰਤੂ ਹੁਣ ਤੱਕ ਮਹਿਜ਼ 117 ਨੂੰ ਹੀ ਦਾਖਲਾ ਦਿੱਤਾ ਗਿਆ ਹੈ ਕਿਉਂਕਿ ਅਜਿਹੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ 48 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ ਅਤੇ ਇਸ ਵਾਸਤੇ ਲੋਕ ਬੇਚੈਨ ਹੋ ਰਹੇ ਹਨ।

ਇਸ ਤੋਂ ਇਲਾਵਾ ਮੈਲਬੋਰਨ ਵਿਚਲੇ ਫੈਡਰੇਸ਼ਨ ਸਕੁਏਅਰ ਅਤੇ ਹੋਰ ਕਈ ਵੱਡੇ ਸ਼ਾਪਿੰਗ ਸਟੋਰਾਂ ਨੂੰ ਕਰੋਨਾ ਵਾਲੀਆਂ ਸੂਚੀਆਂ ਵਿੱਚ ਦਾਖਿਲ ਕਰ ਲਿਆ ਗਿਆ ਹੈ ਅਤੇ ਲੋਕਾਂ ਨੂੰ ਚਿਤਾਵਨੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ। (ਬੀਤੇ 14 ਦਿਨਾਂ ਦੇ ਕਰੋਨਾ ਚੱਕਰ ਮੁਤਾਬਿਕ) ਸੀ.ਬੀ.ਡੀ. ਹੱਬ ਲਈ ਵੀ 23 ਦਿਸੰਬਰ ਨੂੰ 11 ਵਜੇ ਸਵੇਰ ਤੋਂ 11:30 ਸਵੇਰ ਤੱਕ ਦੀ ਚਿਤਾਵਨੀ ਜਾਰੀ ਹੈ ਅਤੇ ਆਈਕੀਆ ਸਪ੍ਰਿੰਗਵੇਲ ਵਿਖੇ ਵੀ 29 ਦਿਸੰਬਰ ਨੂੰ ਸ਼ਾਮ ਦੇ 4 ਵਜੇ ਤੋਂ ਲੈ ਕੇ ਸ਼ਾਮ ਦੇ ਹੀ 6 ਵਜੇ ਤੱਕ ਲਈ ਚਿਤਾਵਨੀ ਦਿੱਤੀ ਗਈ ਹੈ ਅਤੇ ਅਜਿਹੀਆਂ ਹੀ ਚਿਤਾਵਨੀਆਂ ਬਰਵੁਡ (ਪੂਰਬ) ਦੇ ਕਮਾਰਟ ਅਤੇ ਕੋਲਜ਼ ਲਈ ਵੀ ਜਾਰੀ ਕੀਤੀਆਂ ਗਈਆਂ ਹਨ।

Install Punjabi Akhbar App

Install
×