ਵਿਕਟੌਰੀਆ -ਕਰੋਨਾ ਦੇ 1510 ਨਵੇਂ ਮਾਮਲੇ ਅਤੇ 7 ਮੌਤਾਂ ਦਰਜ

ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1510 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨਾਲ 7 ਮੌਤਾਂ ਹੋਣ ਦੀ ਵੀ ਪੁਸ਼ਟੀ, ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਪ੍ਰੀਮੀਅਰ ਡੇਨਅਲ ਐਂਡ੍ਰਿਊਜ਼, ਜਿਨ੍ਹਾਂ ਨੂੰ ਕਿ ਬੀਤੇ ਸ਼ਨਿਚਰਵਾਰ ਇੱਕ ਸਮਾਰੋਹ ਦੌਰਾਨ, ਕਰੋਨਾ ਮਰੀਜ਼ ਦੇ ਨਜ਼ਦੀਕੀ ਸੰਪਰਕਾਂ ਵਿੱਚ ਪਾਇਆ ਗਿਆ ਸੀ ਅਤੇ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਸੀ, ਦਾ ਕਰੋਨਾ ਟੈਸਟ ਨੈਗੇਟਿਵ ਆ ਗਿਆ ਹੈ ਅਤੇ ਉਹ ਹੁਣ ਆਈਸੋਲੇਸ਼ਨ ਵਿੱਚੋਂ ਬਾਹਰ ਆ ਗਏ ਹਨ। ਇਸ ਸਮੇਂ ਉਹ ਛੁੱਟੀ ਤੇ ਹਨ ਅਤੇ ਉਨ੍ਹਾਂ ਦੀ ਥਾਂ ਤੇ ਵਧੀਕ ਜੇਮਜ਼ ਮਰਲੀਨੋ ਉਨ੍ਹਾਂ ਦਾ ਪਦ-ਭਾਰ ਸੰਭਾਲ ਰਹੇ ਹਨ।

ਰਾਜ ਵਿੱਚ ਇਸ ਸਮੇਂ 386 ਕਰੋਨਾ ਪੀੜਿਤ ਮਰੀਜ਼, ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 82 ਆਈ.ਸੀ.ਯੂ. ਵਿੱਚ ਹਨਾ ਅਤੇ 43 ਵੈਂਟੀਲੇਟਰਾਂ ਉਪਰ ਹਨ।
ਓਮੀਕਰੋਨ ਦੀ ਗੱਲ ਕਰੀਏ ਤਾਂ ਮੌਜੂਦਾ ਸਮਿਆਂ ਅੰਦਰ ਰਾਜ ਭਰ ਵਿੱਚ 13 ਪ੍ਰਮਾਣਿਕ ਓਮੀਕਰੋਨ ਦੇ ਮਾਮਲੇ ਹਨ ਅਤੇ ਘੱਟੋ ਘੱਟ 30 ਕੋਵਿਡ-19 ਦੇ ਪੀੜਿਤਾਂ ਨੂੰ ਸ਼ੱਕੀ ਓਮੀਕਰੋਨ ਦੇ ਮਰੀਜ਼ਾਂ ਵੱਜੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Install Punjabi Akhbar App

Install
×