ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 1504 ਮਾਮਲੇ ਦਰਜ, 7 ਮੌਤਾਂ ਦੀ ਵੀ ਪੁਸ਼ਟੀ

ਵਿਕਟੌਰੀਆ ਵਿੱਚ ਅੱਜ ਦੇ ਆਂਕੜਿਆਂ ਬਾਰੇ ਸੂਚਨਾ ਜਾਰੀ ਕੀਤੀ ਗਈ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ 1504 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ 7 ਮੌਤਾਂ ਹੋਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ 384 ਕਰੋਨਾ ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 84 ਆਈ.ਸੀ.ਯੂ. ਵਿੱਚ ਹਨ ਅਤੇ 43 ਵੈਂਟੀਲੇਟਰਾਂ ਉਪਰ ਇਸ ਭਿਆਨਕ ਬਿਾਮਰੀ ਨਾਲ ਲੜਾਈ ਲੜ੍ਹ ਰਹੇ ਹਨ।

ਅੱਜ ਦੇ ਕਰੋਨਾ ਟੈਸਟਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਭਰ ਵਿੱਚ 88083 ਕਰੋਨਾ ਟੈਸਟ ਕੀਤੇ ਗਏ ਹਨ ਜਦੋਂ ਕਿ 12268 ਲੋਕਾਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ।
ਰਾਜ ਭਰ ਵਿੱਚ ਓਮੀਕਰੋਨ ਦੇ 19 ਮਾਮਲੇ ਹਨ ਅਤੇ 6 ਅੱਜ ਹੀ ਰਿਕਾਰਡ ਕੀਤੇ ਗਏ ਹਨ।

Install Punjabi Akhbar App

Install
×