ਵਿਕਟੋਰੀਆ ਅੰਦਰ ਕਰੋਨਾ ਦੇ ਮਾਮਲਿਆਂ ਦੀ ਸੰਖਿਆ ਵਿੱਚ ਗਿਰਾਵਟ ਜਾਰੀ 28 ਨਵੇਂ ਮਾਮਲ ਦਰਜ

(ਐਸ.ਬੀ.ਐਸ.) ਪਿੱਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਰਾਜ ਅੰਦਰ ਪਿੱਛਲੇ 24 ਘੰਟਿਆਂ ਦੌਰਾਨ, 28 ਕੋਵਿਡ 19 ਦੇ ਨਵੇਂ ਮਾਮਲਿਆਂ ਦਾ ਦਰਜ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਰਾਜ ਵਿੱਚ ਕਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆਈ ਹੈ। ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ 8 ਮੌਤਾਂ ਵੀ ਹੋਈਆਂ ਹਨ ਅਤੇ ਰਾਜ ਅੰਦਰ ਮੌਤਾਂ ਦੀ ਗਿਣਤੀ ਦਾ ਆਂਕੜਾ 745 ਹੋ ਗਿਆ ਹੈ। ਅਜਿਹੀ ਸਥਿਤੀ ਇਹੋ ਦਰਸਾਉਂਦੀ ਹੈ ਕਿ ਮੈਲਬੋਰਨ ਵਿੱਚ ਸਤੰਬਰ 28 ਤੋਂ ਪਾਬੰਧੀਆਂ ਨੂੰ ਹੋਰ ਘਟਾਉਣ ਦਾ ਰਾਹ ਪੱਧਰਾ ਦਿਖਾਈ ਦੇਣ ਲੱਗਾ ਹੈ।

Install Punjabi Akhbar App

Install
×