
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਲਾਕਡਾਊਨ ਤੋਂ ਬਾਹਰ ਆਇਆਂ ਵਿਕਟੋਰੀਆ ਰਾਜ ਨੂੰ ਅੱਜ ਦੂਸਰਾ ਦਿਨ ਹੈ ਅਤੇ ਰਾਜ ਅੰਦਰ ਕੋਵਿਡ-19 ਦੇ 3 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ ਗਨੀਮਨ ਇਸ ਗੱਲ ਦੀ ਹੈ ਕਿ ਕੋਈ ਵੀ ਮੌਤ ਇਸ ਬਿਮਾਰੀ ਕਾਰਨ ਰਾਜ ਅੰਦਰ ਹੋਣ ਦੀ ਕੋਈ ਸੂਚਨਾ ਦਰਜ ਨਹੀਂ ਹੋਈ ਅਤੇ ਮੋਜੂਦਾ ਸਮੇਂ ਅੰਦਰ ਰਾਜ ਅੰਦਰ ਮੌਤਾਂ ਦੀ ਗਿਣਤੀ ਦਾ ਆਂਕੜਾ 819 ਅਤੇ ਕੌਮੀ ਪੱਧਰ ਤੇ ਇਹ ਆਂਕੜਾ 907 ਉਪਰ ਹੀ ਹੈ। ਮੈਲਬੋਰਨ ਅੰਦਰ ਅਣਪਛਾਤੇ ਕਰੋਨਾ ਦੇ ਮਾਮਲਿਆਂ ਵਿੱਚ ਥੋੜ੍ਹਾ ਇਜ਼ਾਫਾ ਹੋਇਆ ਹੈ ਅਤੇ ਬੀਤੇ ਸੋਮਵਾਰ ਨੂੰ ਇਹ ਇੱਕ ਤੋਂ ਚਾਰ ਹੋ ਗਏ ਸਨ। ਸ਼ਹਿਰ ਦੀ 14 ਦਿਨਾਂ ਦੇ ਕਰੋਨਾ ਚੱਕਰ ਦੀ ਦਰ 2.4 ਹੈ ਅਤੇ ਰਾਜ ਪੱਧਰ ਉਪਰ ਇਹ 0 ਹੀ ਹੈ। ਉਧਰ ਦੂਸਰੇ ਪਾਸੇ ਹੋਟਲ ਕੁਆਰਨਟੀਨ ਮਾਮਲਿਆਂ ਦੀ ਚੱਲ ਰਹੀ ਜਾਂਚ ਦੀ ਫਾਈਨਲ ਰਿਪੋਰਟ ਨੂੰ ਹੁਣ ਦਿਸੰਬਰ ਦੀ 21 ਤਾਰੀਖ ਤੱਕ ਟਾਲ਼ ਦਿੱਤਾ ਗਿਆ ਹੈ ਜਿਹੜੀ ਕਿ ਪੜਤਾਲੀਆ ਕਮਿਸ਼ਨ ਵੱਲੋਂ ਪਹਿਲਾਂ ਨਵੰਬਰ ਦੀ 6 ਤਾਰੀਖ ਨੂੰ ਸੌਂਪੀ ਜਾਣੀ ਸੀ।