ਵਿਕਟੋਰੀਆ ਅੰਦਰ ਕੋਵਿਡ-19 ਦੇ ਦੋ ਨਵੇਂ ਮਾਮਲਿਆਂ ਦੇ ਨਾਲ ਦੋ ਮੌਤਾਂ ਵੀ ਦਰਜ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਨਵੇਂ 2 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਸ ਬਿਮਾਰੀ ਕਾਰਨ 2 ਮੌਤਾਂ ਵੀ ਹੋਈਆਂ ਹਨ ਅਤੇ ਇਨ੍ਹਾਂ ਮੌਤਾਂ ਨਾਲ ਰਾਜ ਅੰਦਰ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 819 ਅਤੇ ਸਮੁੱਚੇ ਆਸਟ੍ਰੇਲੀਆ ਅੰਦਰ ਇਹ 907 ਹੋ ਗਈ ਹੈ। ਮੈਲਬੋਰਨ ਅੰਦਰ ਖੋਲ੍ਹੇ ਗਏ ਲਾਕਡਾਊਨ ਦੇ ਪਹਿਲੇ ਹੀ ਦਿਨ ਇੱਥੋਂ ਦੀ 14 ਦਿਨਾਂ ਵਾਲੇ ਕਰੋਨਾ ਚੱਕਰ ਦੀ ਦਰ 2.8 ਤੋਂ ਘੱਟ ਕੇ 2.7 ਰਹਿ ਗਈ ਹੈ ਅਤੇ ਅਣਪਛਾਤੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਵੀ ਮਹਿਜ਼ 3 ਤੱਕ ਹੀ ਸਿਮਟ ਗਈ ਹੈ। ਸਮੁੱਚੇ ਰਾਜ ਅੰਦਰ ਉਕਤ ਦਰ 0 ਤੇ ਹੀ ਰਹਿ ਗਈ ਹੈ। ਦਿੱਤੀਆਂ ਗਈਆਂ ਰਿਆਇਤਾਂ ਨਵੰਬਰ ਦੀ 8 ਤਾਰੀਖ ਤੱਕ ਜਾਰੀ ਰਹਿਣਗੀਆਂ ਅਤੇ ਜੇਕਰ ਸਥਿਤੀਆਂ ਕਾਰਗਰ ਰਹਿੰਦੀਆਂ ਹਨ ਤਾਂ ਫੇਰ 9 ਨਵੰਬਰ ਤੋਂ ਅਗਲੇ ਕਦਮ ਪੁੱਟੇ ਜਾਣਗੇ। ਮੂੰਹ ਉਪਰ ਮਾਸਕ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦਾ ਪਾਲਣ ਕਰਦਿਆਂ ਹੁਣ ਹੋਲੀ ਹੋਲੀ ਕੰਮ ਧੰਦਿਆਂ ਨੂੰ ਵੀ ਖੋਲ੍ਹਿਆ ਗਿਆ ਹੈ ਅਤੇ ਸੈਲੂਨ ਆਦਿ ਨੂੰ ਵੀ ਇਨ੍ਹਾਂ ਦੀ ਸਮਰੱਥਾ ਮੁ਼ਤਾਬਿਕ ਹੀ ਗ੍ਰਾਹਕਾਂ ਨੂੰ ਅੰਦਰ ਬਿਠਾਉਣ ਦੀ ਆਗਿਆ ਦਿੱਤੀ ਗਈ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦਾ ਕਹਿਣਾ ਹੈ ਕਿ ਅਜਿਹੇ ਅਹਿਤਿਆਦਾਂ ਦੇ ਨਾਲ ਹੀ ਅਸੀਂ 2021 ਵਿੱਚ ਪ੍ਰਵੇਸ਼ ਕਰਾਂਗੇ ਅਤੇ ਹੋ ਸਕਦਾ ਹੈ ਕਿ ਅਜਿਹੇ ਨਿਯਮਾਂ ਨੂੰ ਅਗਲੇ ਪੂਰੇ ਸਾਲ ਵੀ ਲਾਗੂ ਰੱਖਿਆ ਜਾ ਸਕਦਾ ਹੈ।

Install Punjabi Akhbar App

Install
×