-ਵਿਕਟੌਰੀਆ- ਕਰੋਨਾ ਦੇ ਨਵੇਂ 8,349 ਮਾਮਲੇ ਦਰਜ, 9 ਮੌਤਾਂ

ਸਿਹਤ ਅਧਿਕਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਵਿਕਟੌਰੀਆ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ ਨਵੇਂ 8,349 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 9 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਹੋਏ ਮਾਮਲਿਆਂ ਵਿੱਚ 5523 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 2826 ਨਤੀਜੇ -ਪੀ.ਸੀ.ਆਰ. ਟੈਸਟਾਂ ਦੇ ਹਨ।
ਰਾਜ ਵਿੱਚ 18 ਸਾਲ ਜਾਂ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਦਰ 64.8% (ਤਿੰਨ ਡੋਜ਼ਾਂ) ਹੈ ਜਦੋਂ ਕਿ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ 94.3% ਲੋਕ 2 ਡੋਜ਼ਾਂ ਲੈ ਚੁਕੇ ਹਨ।
ਰਾਜ ਵਿੱਚ ਕੁੱਲ 55,502 ਕਰੋਨਾ ਦੇ ਚਲੰਤ ਮਾਮਲੇ ਹਨ। ਹਸਪਤਾਲਾਂ ਵਿੱਚ 250 ਕਰੋਨਾ ਪੀੜਿਤ ਲੋਕ, ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 18 ਆਈ.ਸੀ.ਯੂ. ਵਿੱਚ ਵੀ ਹਨ ਅਤੇ 4 ਦਾ ਉਪਚਾਰ ਵੈਂਟੀਲੇਟਰਾਂ ਉਪਰ ਚੱਲ ਰਿਹਾ ਹੈ।

Install Punjabi Akhbar App

Install
×