-ਵਿਕਟੌਰੀਆ- ਕਰੋਨਾ ਦੇ ਨਵੇਂ 10,471 ਮਾਮਲੇ, 11 ਮੌਤਾਂ ਦਰਜ

ਅਧਿਕਾਰਿਕ ਸੂਤਰਾਂ ਮੁਤਾਬਿਕ, ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 10,471 ਮਾਮਲੇ ਦਰਜ ਹੋਏ ਹਨ ਜਦੋਂ ਕਿ ਇਸ ਨਾਲ 11 ਮੌਤਾਂ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਹੋਏ ਮਾਮਲਿਆਂ ਵਿੱਚ 7066 ਮਾਮਲੇ ਤਾਂ ਰੈਪਿਡ ਟੈਸਟਾਂ ਦੇ ਨਤੀਜੇ ਹਨ ਜਦੋਂ ਕਿ 3405 ਨਤੀਜੇ ਪੀ.ਸੀ.ਆਰ ਟੈਸਟਾਂ ਦੇ ਹਨ। ਅਤੇ ਰਾਜ ਵਿੱਚ ਕਰੋਨਾ ਦੇ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 53,224 ਹੈ।
ਹਸਪਤਾਲਾਂ ਵਿੱਚ ਕਰੋਨਾ ਦੇ 243 ਮਰੀਜ਼ ਭਰਤੀ ਹਨ ਜਿਨ੍ਹਾਂ ਵਿੱਚੋਂ 23 ਆਈ.ਸੀ.ਯੂ. ਵਿੱਚ ਹਨ ਅਤੇ 4 ਵੈਂਟੀਲੇਟਰਾਂ ਉਪਰ ਜ਼ੇਰੇ ਇਲਾਜ ਹਨ।
ਵੈਕਸੀਨੇਸ਼ਨ: ਰਾਜ ਭਰ ਵਿੱਚ ਇਸ ਸਮੇਂ 18 ਅਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਦੀ ਦਰ 64% (ਤੀਸਰੀ ਡੋਜ਼) ਹੈ।

Install Punjabi Akhbar App

Install
×