ਵਿਕਟੌਰੀਆ ਵਿੱਚ ਲੋਕਾਂ ਦੇ ਪੀ.ਸੀ.ਆਰ. ਟੈਸਟ ਕਿਉਂ ਹੋ ਰਹੇ ਰੱਦ….?

ਰਾਜ ਵਿੱਚ ਕਰੋਨਾ ਦੇ ਨਵੇਂ 25,526 ਮਾਮਲੇ ਦਰਜ, 23 ਮੌਤਾਂ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਵਿਕਟੌਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 25,526 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 23 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਾਮਲਿਆਂ ਵਿੱਚ ਰੈਪਿਡ ਐਂਟੀਜਨ ਟੈਸਟ ਦੇ 12,857 ਮਾਮਲੇ ਹਨ ਜਦੋਂ ਕਿ ਪੀ.ਸੀ.ਆਰ. ਟੈਸਟਾਂ ਦੇ 12,669 ਮਾਮਲੇ ਸ਼ਾਮਿਲ ਹਨ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ 227,105 ਚਲੰਤ ਮਾਮਲੇ ਹਨ ਜਿਨ੍ਹਾਂ ਵਿੱਚੋਂ ਕਿ 1054 ਹਸਪਤਾਲਾਂ ਵਿੱਚ ਭਰਤੀ ਹਨ ਅਤੇ 115 ਆਈ.ਸੀ.ਯੂ. ਵਿੱਚ ਹਨ।
ਇਸੇ ਦੌਰਾਨ ਕੁੱਝ ਨਿਜੀ ਪੈਥਾਲੋਜੀ ਲੈਬੋਰਟਰੀਆਂ ਨੇ ਕਾਫੀ ਲੋਕਾਂ ਨੂੰ ਨੋਟੀਫਿਕੇਸ਼ਨ ਭੇਜੀ ਹੈ ਜਿਨ੍ਹਾਂ ਦੇ ਪੀ.ਸੀ.ਆਰ. ਟੈਸਟਾਂ ਦੀ ਰਿਪੋਰਟ ਰੱਦ ਕੀਤੀ ਜਾ ਰਹੀ ਹੈ ਕਿਉਂਕਿ ਉਹ ਰਿਪੋਰਟਾਂ 7 ਦਿਨਾਂ ਤੋਂ ਪੁਰਾਣੀਆਂ ਹਨ ਅਤੇ ਉਨ੍ਹਾਂ ਨੂੰੰ ਨਵੇਂ ਟੈਸਟਾਂ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।
ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਉਨ੍ਹਾਂ ਨੂੰ ਖੇਦ ਹੈ ਕਿ ਟੈਸਟਾਂ ਦੇ ਨਤੀਜਿਆਂ ਵਿੱਚ ਕੁੱਝ ਕਾਰਨਾਂ ਕਰਕੇ ਦੇਰੀ ਹੋ ਰਹੀ ਹੈ ਅਤੇ ਇਸ ਵਾਸਤੇ ਉਹ ਲੋਕਾਂ ਕੋਲੋਂ ਮੁਆਫੀ ਮੰਗਦੇ ਹਨ ਕਿ ਉਨ੍ਹਾਂ ਨੂੰ ਇਸ ਤਹਿਤ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਰੰਤੂ ਇਸ ਦਾ ਕਾਰਨ ਸਟਾਫ ਆਦਿ ਦੀ ਘਾਟ ਨੂੰ ਮੁੱਖ ਤੌਰ ਤੇ ਦੱਸਿਆ ਜਾ ਰਿਹਾ ਹੈ ਅਤੇ ਜਿਸ ਕਾਰਨ ਪਿਛਲਾ ਕੰਮ ਕਾਫੀ ਬਕਾਇਆ ਹੋ ਜਾਂਦਾ ਹੈ ਅਤੇ ਦੇਰੀ ਹੋਣੀ ਸੁਭਾਵਿਕ ਹੋ ਜਾਂਦੀ ਹੈ।

Install Punjabi Akhbar App

Install
×