ਵਿਕਟੌਰੀਆ ਵਿੱਚ ਕਰੋਨਾ ਦੇ ਕੁੱਲ ਮਾਮਲੇ ਹੋਏ 239,396…. ਕੀ ਕਰ ਰਹੀ ਸਰਕਾਰ….?

ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ 34,836 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਣ ਨਾਲ ਹੁਣ ਇਸ ਸਮੇਂ ਰਾਜ ਭਰ ਵਿੱਚ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 239,396 ਹੋ ਚੁਕੀ ਹੈ।
ਉਪਰੋਕਤ ਨਵੇਂ ਮਾਮਲਿਆਂ ਵਿੱਚ 15,440 ਰੈਪਿਡ ਐਂਟੀਜਨ ਟੈਸਟਾਂ ਦੇ ਨਤੀਜੇ ਹਨ ਅਤੇ 19,396 ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ।
ਰਾਜ ਵਿੱਚ ਇਸ ਸਮੇਂ ਕੁੱਲ 976 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 112 ਆਈ.ਸੀ.ਯੂ. ਵਿੱਚ ਵੀ ਹਨ ਅਤੇ ਇਹ ਗਿਣਤੀ ਬੀਤੇ ਦਿਨ ਨਾਲੋਂ ਕ੍ਰਮਵਾਰ 23 ਅਤੇ 30 ਦੇ ਆਂਕੜਿਆਂ ਨਾਲ ਵੱਧ ਹੈ।

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਪਹਿਲਾਂ ਹੀ ਇਹ ਐਲਾਨ ਕੀਤਾ ਹੋਇਆ ਹੈ ਕਿ ਜ਼ਰੂਰੀ ਅਤੇ ਆਪਾਤਕਾਲੀਨ ਸੇਵਾਵਾਂ ਆਦਿ ਵਿੰੱਚ ਲੱਗੇ ਅਜਿਹੇ ਲੋਕ ਜੋ ਕਿ ਕਰੋਨਾ ਦੇ ਨਜ਼ਦੀਕੀ ਸੰਪਰਕਾਂ ਆਦਿ ਕਾਰਨ ਆਈਸੋਲੇਸ਼ਨ ਵਿੱਚ ਹਨ, ਨੂੰ ਆਉਣ ਵਾਲੇ ਅਲਗੇ ਹਫ਼ਤੇ ਦੇ ਮੰਗਲਵਾਰ ਤੋਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਆਪਾਤਕਾਲੀਨ ਸੇਵਾਵਾਂ, ਸਿੱਖਿਆ ਸਬੰਧੀ ਸੇਵਾਵਾਂ, ਜੀਵਨ ਨਾਲ ਜ਼ਰੂਰੀ ਵਸਤੂਆਂ ਸਬੰਧੀ ਸੇਵਾਵਾਂ, ਟ੍ਰਾਂਸਪੋਰਟੇਸ਼ਨ ਆਦਿ ਸ਼ਾਮਿਲ ਹਨ।
ਸਿਹਤ ਸੇਵਾਵਾਂ, ਖਾਣ ਪੀਣ ਵਾਲੀਆਂ ਵਸਤੂਆਂ ਦੀ ਸਪਲਾਈ ਜਾਂ ਵਿਤਰਣ, ਮੈਨੂਫੈਕਚਰਿੰਗ, ਪੈਕੇਜਿੰਗ, ਰਿਟੇਲ ਸੁਪਰ ਮਾਰਕਿਟ ਆਦਿ ਦੇ ਵਰਕਰਾਂ ਨੂੰ ਪਹਿਲਾਂ ਹੀ ਛੋਟਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×