ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਕਾਰਨ ਸਿਹਤ ਕੇਂਦਰਾਂ ਵਿਖੇ ਹਜ਼ਾਰਾਂ ਹੀ ਸਟਾਫ ਮੈਂਬਰਾਂ ਦੀ ਕਮੀ ਪਾਈ ਜਾ ਰਹੀ ਹੈ ਅਤੇ ਇਸੇ ਦੌਰਾਨ ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 37,994 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 13 ਮੌਤਾਂ ਦੀ ਵੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਨਵੇਂ ਦਰਜ ਹੋਏ ਕਰੋਨਾ ਮਾਮਲਿਆਂ ਵਿੱਚ 18,503 ਤਾਂ ਰੈਪਿਡ ਐਂਟੀਜਨ ਟੈਸਟਾਂ ਵਾਲੇ ਮਾਮਲੇ ਹਨ ਜਦੋਂ ਕਿ 19,491 ਪੀ.ਸੀ.ਆਰ. ਟੈਸਟਾਂ ਵਾਲੇ ਹਨ।
ਹਸਪਤਾਲਾਂ ਵਿੱਚ ਕਰੋਨਾ ਪੀੜਿਤਾਂ ਦੀ ਸੰਖਿਆ ਵਿੱਚ ਵੀ ਇਜ਼ਾਫ਼ਾ ਹੋਇਆ ਹੋਇਆ ਹੈ ਅਤੇ ਇਸੇ ਸਮੇਂ ਦੌਰਾਨ 861 ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਅਤੇ 117 ਆਈ.ਸੀ.ਯੂ. ਵਿੱਚ ਅਤੇ 27 ਵੈਂਟੀਲੇਟਰਾਂ ਉਪਰ ਵੀ ਹਨ।
ਰਾਜ ਭਰ ਵਿੱਚ 3392 ਸਟਾਫ ਮੈਂਬਰ ਜਾਂ ਤਾਂ ਕਰੋਨਾ ਪ੍ਰਭਾਵਿਤ ਹਨ ਅਤੇ ਜਾਂ ਫੇਰ ਨਜ਼ਦੀਕੀ ਸੰਪਰਕਾਂ ਆਦਿ ਕਾਰਨ ਆਈਸੋਲੇਸ਼ਨ ਵਿੱਚ ਹਨ ਅਤੇ ਇਸੇ ਦੇ ਨਾਲ ਹੀ 422 ਐਂਬੁਲੈਂਸ ਦੇ ਕਰਮਚਾਰੀ ਵੀ ਹਨ ਜੋ ਕਿ ਆਈਸੋਲੇਸ਼ਨ ਆਦਿ ਕਾਰਨ ਕੰਮਾਂ ਤੇ ਨਹੀਂ ਆ ਸਕਦੇ ਅਤੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਖੇ ਸਟਾਫ ਦੀ ਭਾਰੀ ਕਮੀ ਪਾਈ ਜਾ ਰਹੀ ਹੈ।