ਵਿਕਟੌਰੀਆ ਵਿੱਚ ਕਰੋਨਾ ਦੇ 5919 ਮਾਮਲੇ ਅਤੇ 7 ਮੌਤਾਂ ਦਰਜ -ਤਸਮਾਨੀਆ ਵਿੱਚ ਵੀ ਦਰਜ ਹੋਏ ਕਰੋਨਾ ਦੇ ਨਵੇਂ 137 ਮਾਮਲੇ

ਵਿਕਟੌਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਮਾਮਲਿਆਂ ਦਾ ਆਂਕੜਾ 5919 ਤੱਕ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ 7 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ 428 ਪੀੜਿਤ ਵਿਅਕਤੀ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 97 ਲੋਕ ਆਈ.ਸੀ.ਯੂ. ਵਿੱਚ ਵੀ ਹਨ।
ਇਸ ਦੇ ਨਾਲ ਹੀ ਤਸਮਾਨੀਆ ਵਿੱਚ ਕਰੋਨਾ ਦੇ ਨਵੇਂ 137 ਮਾਮਲੇ ਦਰਜ ਹੋਏ ਹਨ। ਰਾਜ ਵਿੱਚ ਇਸ ਸਮੇਂ 520 ਕਰੋਨਾ ਦੇ ਚਲੰਤ ਮਾਮਲੇ ਹਨ।
ਤਸਮਾਨੀਆ ਰਾਜ ਸਰਕਾਰ ਨੇ ਦੱਖਣੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਦੀ ਤਰਜ ਤੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ 72 ਘੰਟਿਆਂ ਵਾਲੇ ਪੀ.ਸੀ.ਆਰ. ਟੈਸਟ ਵਾਲੀ ਸ਼ਰਤ ਨੂੰ ਜਦੋਂ ਦਾ ਹਟਾਇਆ ਹੈ, ਉਦੋਂ ਤੋਂ ਹੀ ਰਾਜ ਵਿੱਚ ਕਰੋਨਾ ਇਨਫੈਕਸ਼ਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਕੱਲ੍ਹ, 1 ਜਨਵਰੀ 2022 ਤੋਂ ਰਾਜ ਵਿੱਚ ਕਰੋਨਾ ਦੀ ਮਿੱਥੀ ਗਈ ਨਵੀਂ ਪਰਿਭਾਸ਼ਾ ਨੂੰ ਵੀ ਲਾਗੂ ਕੀਤਾ ਜਾ ਰਿਹਾ ਹੈ ਅਤੇ ਰੈਪਿਡ ਐਂਟੀਜਨ ਟੈਸਟ ਲਈ ਪ੍ਰਵਾਨਗੀ ਦਿੱਤੀ ਜਾ ਰਹੀ ਹੈ।

Install Punjabi Akhbar App

Install
×