ਵਿਕਟੌਰੀਆ ਦੇ ਨਾਈਟਕਲੱਬ ਮੁੜ ਤੋਂ ਕਰੋਨਾ ਦੀ ਮਾਰ ਹੇਠ, ਨਵੇਂ 1405 ਮਾਮਲੇ ਅਤੇ 3 ਮੌਤਾਂ

ਵਿਕਟੌਰੀਆ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 1405 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 3 ਹੋਰ ਮੌਤਾਂ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਰਾਜ ਭਰ ਵਿੱਚ ਇੱਕ ਓਮੀਕਰੋਨ ਵਾਲੇ ਇਨਫੈਕਸ਼ਨ ਦੇ ਵਿਅਕਤੀ ਦੇ ਆਉਣ ਕਾਰਨ 700 ਲੋਕਾਂ ਨੂੰ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਹੈ। ਉਕਤ ਵਿਅਕਤੀ ਨੇ ਘੱਟੋ ਘੱਟ 2 ਨਾਈਟ ਕਲੱਬਾਂ ਵਿੱਚ ਆਪਣੇ ਇਨਫੈਕਸ਼ਨ ਦੌਰਾਨ ਸ਼ਿਰਕਤ ਕੀਤੀ ਸੀ ਅਤੇ ਉਥੋਂ ਦੇ ਲੋਕਾਂ ਦੀ ਇਸੇ ਕਾਰਨ ਡੂੰਘੀ ਪੜਤਾਲ ਚੱਲ ਰਹੀ ਹੈ।
ਇਹ ਵਿਅਕਤੀ ਫਿਜ਼ਰੀ ਦੇ ਸਰਕਟ ਬਾਰ ਵਿੱਚ ਬੀਤੇ ਸ਼ੁਕਰਵਾਰ ਨੂੰ ਰਾਤ ਦੇ 9 ਵਜੇ ਤੋਂ ਅੱਧੀ ਰਾਤ ਤੱਕ ਮੌਜੂਦ ਸੀ ਅਤੇ ਇਸ ਤੋਂ ਬਾਅਦ ਇਹੀ ਵਿਅਕਤੀ ਇੱਕ ਹੋਰ ਨਾਈਟ ਕਲੱਬ (ਕੋਲਿੰਗਵੁਡ ਦੇ ਪੀਲ ਹੋਟਲ) ਵਿਖੇ ਗਿਆ ਸੀ ਜਿੱਥੇ ਕਿ ਉਹ ਰਾਤ ਦੇ 11:30 ਤੋਂ ਅਗਲੇ ਦਿਨ ਸਵੇਰ ਦੇ 3 ਵਜੇ ਤੱਕ ਮੌਜੂਦ ਰਿਹਾ ਸੀ ਅਤੇ ਦੋਹਾਂ ਹੋਟਲਾਂ ਵਿੱਚ ਕ੍ਰਮਵਾਰ 410 ਅਤੇ 320 ਲੋਕ ਮੌਜੂਦ ਸਨ। ਸਾਰਿਆਂ ਨੂੰ ਹੀ ਜਬਰਨ ਆਈਸੋਲੇਟ ਕਰ ਦਿੱਤਾ ਗਿਆ ਹੈ।
ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ 10781 ਮਾਮਲੇ ਚਲੰਤ ਹਨ। ਹਸਪਤਾਲਾਂ ਆਦਿ ਵਿੱਚ 365 ਕਰੋਨਾ ਮਰੀਜ਼ ਭਰਤੀ ਹਨ ਜਿਨ੍ਹਾਂ ਵਿੱਚੋਂ ਕਿ 84 ਆਈ.ਸੀ.ਯੂ. ਵਿੱਚ ਹਨ ਅਤੇ 46 ਵੈਂਟੀਲੇਟਰਾਂ ਉਪਰ ਹਨ।
ਰਾਜ ਵਿੱਚ ਬੀਤੇ ਦਿਨ, ਮੰਗਲਵਾਰ ਨੂੰ 77066 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ 10781 ਲੋਕਾਂ ਨੂੰ ਹੀ ਕੋਵਿਡ-19 ਵੈਕਸੀਨ ਦੀ ਡੋਜ਼ ਵੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿਰਾਜ ਭਰ ਵਿੱਚ ਇਸ ਸਮੇਂ ਓਮੀਕਰੋਨ ਦੇ ਕੁੱਲ 6 ਮਰੀਜ਼ ਮੌਜੂਦ ਹਨ।

Install Punjabi Akhbar App

Install
×