ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 1029 ਮਾਮਲੇ ਦਰਜ, 3 ਮੌਤਾਂ

ਵਿਕਟੌਰੀਆ ਰਾਜ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕਰੋਨਾ ਦੇ 1029 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਨਾਲ 3 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਜਦੋਂ ਤੋਂ ਕਰੋਨਾ ਬਿਮਾਰੀ ਸ਼ੁਰੂ ਹੋਈ ਹੈ, ਹੁਣ ਤੱਕ ਇਸ ਭਿਆਨਕ ਬਿਮਾਰੀ ਕਾਰਨ ਕੁੱਲ 1280 ਮੌਤਾਂ ਹੋ ਚੁਕੀਆਂ ਹਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 49818 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ 3510 ਵੈਕਸੀਨ ਦੀਆਂ ਡੋਜ਼ਾਂ ਲਗਾਈਆਂ ਗਈਆਂ ਹਨ।

ਰਾਜ ਵਿੱਚ ਇਸ ਸਮੇਂ 9533 ਕਰੋਨਾ ਦੇ ਚਲੰਤ ਮਾਮਲੇ ਹਨ ਅਤੇ 316 ਕਰੋਨਾ ਪੀੜਿਤ ਲੋਕ, ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਕਿ 44 ਲੋਕ ਆਈ.ਸੀ.ਯੂ. ਵਿੱਚ 23 ਵੈਂਟੀਲੇਟਰਾਂ ਉਪਰ ਹਨ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼, ਬੜੀ ਬੇਸਬਰੀ ਨਾਲ ਉਸ ਘੜੀ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਕਿ ਇਹ ਘੋਸ਼ਣਾ ਕੀਤੀ ਜਾ ਸਕੇ ਕਿ ਰਾਜ ਭਰ ਵਿੱਚ 90% ਵੈਕਸੀਨੇਸ਼ਨ ਵਾਲੀ ਦਰ ਦਾ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਉਹ ਘੜੀ ਹੁਣ ਜ਼ਿਆਦਾ ਦੂਰ ਨਹੀਂ ਹੈ।

Install Punjabi Akhbar App

Install
×