ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 3,857 ਮਾਮਲੇ ਦਰਜ ਕੀਤੇ ਗਏ ਹਨ ਅਤੇ 27 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿੱਚ 2,819 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 1,038 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਵੀ ਹਨ।
ਰਾਜ ਦੇ ਹਸਪਤਾਲਾਂ ਵਿੱਚ 514 ਕਰੋਨਾ ਦੇ ਮਰੀਜ਼ ਭਰਤੀ ਹਨ ਜਦੋਂ ਕਿ ਇਨ੍ਹਾਂ ਵਿੱਚੋਂ 27 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ 08 ਮਰੀਜ਼ ਵੈਂਟੀਲੇਟਰ ਉਪਰ ਵੀ ਹਨ।
ਰਾਜ ਭਰ ਵਿੱਚ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕਰੋਨਾ ਵੈਕਸੀਨ ਦੀਆਂ 3 ਡੋਜ਼ ਲੈਣ ਵਾਲਿਆਂ ਦੀ ਦਰ 69.6% ਹੈ ਜਦੋਂ ਕਿ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਾਲੇ ਲੋਕਾਂ ਵਿੱਚ 2 ਡੋਜ਼ਾਂ ਲੈਣ ਵਾਲਿਆਂ ਦੀ ਦਰ 94.7% ਹੈ।
ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਚਲੰਤ ਮਾਮਲੇ 24,735ਹਨ ਅਤੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਕੁੱਲ 6,337,540 ਕੋਵਿਡ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।