-ਵਿਕਟੌਰੀਆ- ਕਰੋਨਾ ਦੇ ਨਵੇਂ 4,416 ਮਾਮਲੇ ਅਤੇ 46 ਮੌਤਾਂ ਦਰਜ

ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬੀਤੇ 24 ਘੰਟਿਆਂ ਦੇ ਆਂਕੜੇ ਦਰਸਾਉਂਦੇ ਹਨ ਕਿ ਵਿਕਟੌਰੀਆ ਵਿੱਚ ਕਰੋਨਾ ਦੇ ਨਵੇਂ 4,416 ਮਾਮਲੇ ਦਰਜ ਕੀਤੇ ਗਏ ਹਨ ਅਤੇ 46 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਵੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਨਵੇਂ ਦਰਜ ਕੀਤੇ ਗਏ ਮਾਮਲਿਆਂ ਵਿੱਚ 3,232 ਨਤੀਜੇ ਤਾਂ ਰੈਪਿਡ ਟੈਸਟਾਂ ਦੇ ਹਨ ਜਦੋਂ ਕਿ 1,184 ਨਤੀਜੇ ਪੀ.ਸੀ.ਆਰ. ਟੈਸਟਾਂ ਦੇ ਵੀ ਹਨ।
ਰਾਜ ਦੇ ਹਸਪਤਾਲਾਂ ਵਿੱਚ 497 ਕਰੋਨਾ ਦੇ ਮਰੀਜ਼ ਭਰਤੀ ਹਨ ਜਦੋਂ ਕਿ ਇਨ੍ਹਾਂ ਵਿੱਚੋਂ 27 ਆਈ.ਸੀ.ਯੂ. ਵਿੱਚ ਜ਼ੇਰੇ ਇਲਾਜ ਹਨ ਜਦੋਂ ਕਿ 09 ਮਰੀਜ਼ ਵੈਂਟੀਲੇਟਰ ਉਪਰ ਵੀ ਹਨ।
ਰਾਜ ਭਰ ਵਿੱਚ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਿੱਚ ਕਰੋਨਾ ਵੈਕਸੀਨ ਦੀਆਂ 3 ਡੋਜ਼ ਲੈਣ ਵਾਲਿਆਂ ਦੀ ਦਰ 69.5% ਹੈ ਜਦੋਂ ਕਿ 12 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਵਾਲੇ ਲੋਕਾਂ ਵਿੱਚ 2 ਡੋਜ਼ਾਂ ਲੈਣ ਵਾਲਿਆਂ ਦੀ ਦਰ 94.7% ਹੈ।
ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ ਕੁੱਲ ਚਲੰਤ ਮਾਮਲੇ 25,686 ਹਨ ਅਤੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਹੁਣ ਤੱਕ ਕੁੱਲ 6,336,703 ਕੋਵਿਡ ਵੈਕਸੀਨ ਦੀਆਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×