ਵਿਕਟੋਰੀਆ ਵਿੱਚ ਆਏ ਕਰੋਨਾ ਦੇ 4 ਨਵੇਂ ਮਾਮਲੇ -ਕੋਈ ਮੌਤ ਨਹੀਂ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 4 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦੋਂ ਕਿ ਕਿਸੇ ਵੀ ਵਿਅਕਤੀ ਦੀ ਮੌਤ ਇਸ ਦੋਰਾਨ ਇਸ ਬਿਮਾਰੀ ਕਾਰਨ ਨਹੀਂ ਹੋਈ ਹੈ। ਰਾਜ ਅੰਦਰ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 819 ਅਤੇ ਕੌਮੀ ਪੱਧਰ ਤੇ ਇਹ ਆਂਕੜਾ 907 ਦਾ ਬਣਿਆ ਹੋਇਆ ਹੈ। ਇਸੇ ਦੌਰਾਨ, ਮੈਲਬੋਰਨ ਅੰਦਰ 14 ਦਿਨਾਂ ਦੇ ਕਰੋਨਾ ਚੱਕਰ ਵਿੱਚ ਥੋੜ੍ਹਾ ਇਜ਼ਾਫ਼ਾ ਹੋਇਆ ਹੈ ਅਤੇ ਇਹ ਦਰ 2.4 ਤੋਂ 2.6 ਹੋ ਗਈ ਹੈ ਪਰੰਤੂ ਅਣਪਛਾਤੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਅਤੇ ਬੀਤੇ ਮੰਗਲਵਾਰ ਦੌਰਾਨ ਇਹ ਮਹਿਜ਼ 2 ਤੱਕ ਹੀ ਸੀਮਿਤ ਹਨ। ਬਾਕੀ ਖੇਤਰੀ ਰਾਜ ਅੰਦਰ ਉਕਤ ਪੰਦਰ੍ਹਵਾੜੇ ਦੀ ਦਰ 0 ਹੀ ਚਲ ਰਹੀ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਵੱਲੋਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਵੇਂ ਜਿਵੇਂ ਰਾਜ ਸਰਕਾਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਰਿਆਇਤਾਂ ਦੇ ਰਹੀ ਹੈ, ਉਥੇ ਜਨਤਕ ਤੌਰ ਉਪਰ ਵੀ ਸਾਰੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਨਾ ਮੌਲਿਕ ਫਰਜ਼ ਬਣਦਾ ਹੈ। ਨਿਯਮਾਂ ਕਰਨ ਵਾਲਿਆਂ ਨੂੰ ਵਿਅਕਤੀਗਤ ਤੌਰ ਤੇ 1652 ਡਾਲਰ ਅਤੇ ਕੰਮ-ਧੰਦਿਆਂ ਦੇ ਮਾਲਕਾਂ ਆਦਿ ਨੂੰ 9913 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਜਿਸ ਨੂੰ ਕਿ ਥੋੜ੍ਹੀ ਜਿਹੀ ਅਹਿਤਿਆਦ ਨਾਲ ਹੀ ਟਾਲ਼ਿਆ ਜਾ ਸਕਦਾ ਹੈ। ਹਾਟਲਾਈਨ ਵਾਸਤੇ 1800 675 398 ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਇਸ ਦੁਆਰਾ ਪੁਲਿਸ, ਵਰਕਸੇਫ ਜਾਂ ਸਿਹਤ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਜਾ ਸਕਦਾ ਹੈ।

Install Punjabi Akhbar App

Install
×