9 ਜੂਨ ਤੋਂ ਬਾਅਦ ਅੱਜ ਵਿਕਟੋਰੀਆ ਵਿੱਚ 0 – 0 ਨਾਲ ਰਿਹਾ ਪਹਿਲਾ ਦਿਨ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਰਾਜ ਅੰਦਰ ਇਸੇ ਸਾਲ ਦੀ 9 ਜੂਨ ਤੋਂ ਬਾਅਦ ਅੱਜ ਦਾ ਦਿਨ ਹੈ ਕਿ ਬੀਤੇ 24 ਘੰਟਿਟਾਂ ਦੌਰਾਨ, ਇੱਥੇ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਅਤੇ ਮੌਤ ਦਰਜ ਨਹੀਂ ਹੋਏ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਅੰਦਰ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 817 ਹੈ ਜਦੋਂ ਕਿ ਕੌਮੀ ਪੱਧਰ ਤੇ ਇਹ ਗਿਣਤੀ 905 ਹੈ। ਮੈਲਬੋਰਨ ਵਿੱਚ 14 ਦਿਨਾਂ ਦੀ ਕਰੋਨਾ ਦੀ ਮਿੱਥੀ ਗਈ ਦਰ ਇਸ ਵੇਲੇ 3.6 ਤੇ ਚੱਲ ਰਹੀ ਹੈ ਜਦੋਂ ਕਿ ਅਕਤੂਬਰ ਦੀ 10 ਤਾਰੀਖ ਤੋਂ 23 ਤੱਕ ਮਹਿਜ਼ 7 ਮਾਮਲੇ ਅਣਪਛਾਤੇ ਮਿਲੇ ਹਨ। ਸਮੁੱਚੇ ਰਾਜ ਅੰਦਰ ਉਕਤ ਦਰ 0.2 ਹੈ। ਦੂਜੇ ਪਾਸੇ ਮੈਲਬੋਰਨ ਦੇ ਇੱਕ ਪਰਵਾਰ ਵੱਲੋਂ ਮਿਲੇ ਜੁੜੇ ਆਈਸੋਲੇਸ਼ਨ ਵਿੱਚੋਂ ਬਾਹਰ ਆਣ ਦੇ ਮਾਮਲਿਆਂ ਨੇ ਸਿਹਤ ਅਧਿਕਾਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸੇ ਪਰਵਾਰ ਦੇ ਹੀ ਇੱਕ ਬੱਚੇ ਦੇ ਸਕੂਲ ਜਾਣ ਕਾਰਨ ਕਰੋਨਾ ਦਾ ਨਵਾਂ ਕਲਸਟਰ ਫੈਲਿਆ ਸੀ। ਪਰਵਾਰ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚੋਂ ਬਾਹਰ ਆਉਣ ਦੀ ਸਲਾਹ ਦਿੱਤੀ ਸੀ ਅਤੇ ਤਾਂ ਕਰਕੇ ਹੀ ਉਨ੍ਹਾਂ ਨੇ ਆਪਣੇ ਬੱਚੇ ਨੂੰ ਸਕੂਲ ਭੇਜਿਆ ਸੀ। ਮੈਲਬੋਰਨ ਦੇ ਨਿਵਾਸੀ ਵੀ ਹੁਣ ਪਾਬੰਧੀਆਂ ਦੀਆਂ ਰਿਆਇਤਾਂ ਦੀ ਬੜੀ ਬੇਚੈਨੀ ਨਾਲ ਇੰਤਜ਼ਾਰ ਕਰ ਰਹੇ ਹਨ ਪਰੰਤੂ ਪ੍ਰੀਮੀਅਰ ਦਾ ਮੰਨਣਾ ਹੈ ਕਿ ਹਾਲੇ ਘੱਟੋ ਘੱਟ 1000 ਲੋਕਾਂ ਦੇ ਟੈਸਟਾਂ ਦੀ ਰਿਪੋਰਟ ਬਾਕੀ ਹੈ ਅਤੇ ਇਸ ਤੋਂ ਬਾਅਦ ਹੀ ਉਹ ਕੋਈ ਅਗਲਾ ਫੈਸਲਾ ਲੈਣਗੇ।

Install Punjabi Akhbar App

Install
×