
(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ, ਵਿਕਟੋਰੀਆ ਰਾਜ ਅੰਦਰ ਕਰੋਨਾ ਕਾਲ ਦੇ ਪੰਦਰ੍ਹਵਾੜੇ ਦਾ ਅਨੁਮਾਨਿਤ ਆਂਕੜਾ ਇਸ ਪ੍ਰਕਾਰ ਰਿਹਾ ਕਿ ਮਹਿਜ਼ ਦੋ ਕੋਵਿਡ-19 ਦੇ ਅਣਪਛਾਤੇ ਮਾਮਲੇ ਦਰਜ ਕੀਤੇ ਗਏ ਜਦੋਂ ਕਿ ਇੱਕ ਅਜਿਹੇ ਹੀ ਮਾਮਲੇ ਦੀ ਪੜਤਾਲ ਜਾਰੀ ਹੈ। ਬੈਲਫਲੀਡ, ਹੈਡਰਬਰਗ ਹਾਈਟਸ, ਹੈਡਲਬਰਗ (ਪੱਛਮੀ) ਪੋਸਟਕੋਡ 3081 ਤੋਂ ਦਰਜ ਉਕਤ ਦੋਹੇਂ ਮਾਮਲੇ -ਅਕਤੂਬਰ ਦੀ 24 ਤਾਰੀਖ ਨੂੰ ਪਾਜ਼ਿਟਿਵ ਆਏ ਸਨ ਅਤੇ ਇੱਕ ਵਿਅਕਤੀ ਜੋ ਕਿ ਪੋਸਟ ਕੋਡ 3023 (ਡੀਅਰ ਪਾਰਕ, ਕੈਰੋਲਾਈਨ ਸਪ੍ਰਿੰਗਜ਼, ਕੇਅਰਨਲੀਆ, ਬਰਨਸਾਈਡ, ਬਰਨਸਾਈਡ ਹਾਈਟਸ ਅਤੇ ਰੈਵਨਹਾਲ) ਨਾਲ ਸਬੰਧਤ ਹੈ, ਦਾ ਕਰੋਨਾ ਟੈਸਟ ਅਕਤੂਬਰ ਦੀ 29 ਤਾਰੀਖ ਨੂੰ ਪਾਜ਼ਿਟਿਵ ਆਇਆ ਸੀ। ਜ਼ਿਕਰਯੋਗ ਹੈ ਕਿ ਕੋਵਿਡ ਕਾਲ ਦਾ, ਮੈਲਬੋਰਨ ਅੰਦਰ ਇਸ ਸਮੇਂ ਬੀਤੇ ਅਕਤੂਬਰ ਦੀ 27 ਤਾਰੀਖ ਤੋਂ ਤੀਸਰੀ ਪੜਾਅ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਦੌਰਾਨ ਦੁਕਾਨਾਂ, ਰੈਸਟੌਰੈਂਟ, ਕੈਫੇ ਅਤੇ ਬਾਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਸਥਿਤੀਆਂ ਦੇ ਕਾਬੂ ਵਿੱਚ ਰਹਿਣ ਦੀ ਹਾਲਤ ਦੌਰਾਨ, ਆਉਣ ਵਾਲੀ ਨਵੰਬਰ ਦੀ 8 ਤਾਰੀਖ ਤੋਂ 25 ਕਿ.ਮੀਟਰ ਦੇ ਦਾਇਰੇ ਵਾਲੀ ਪਬੰਧੀ ਵੀ ਹਟਾ ਲਈ ਜਾਵੇਗੀ ਅਤੇ ਮੈਲਬੋਰਨ ਵਾਸੀ ਰਾਜ ਦੇ ਹੋਰ ਖੇਤਰਾਂ ਵਿੱਚ ਆ ਜਾ ਸਕਣਗੇ।