ਰਾਜ ਅੰਦਰ ਕਰੋਨਾ ਦੀ ਤੀਜੀ ਲਹਿਰ ਦੀ ਆਮਦ ਹੋ ਵੀ ਸਕਦੀ ਹੈ ਪਰੰਤੂ ਇਸਨੂੰ ਸਮਝਣਾ ਅਤੇ ਦੂਰ ਕੀਤਾ ਜਾ ਸਕਦਾ ਹੈ -ਬਰੈਟ ਸਟਨ

(ਦ ਏਜ ਮੁਤਾਬਿਕ) ਵਿਕਟੋਰੀਆ ਰਾਜ ਦੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਰਾਜ ਅੰਦਰ ਕੋਵਿਡ-19 ਦੀ ਤੀਸਰੀ ਲਹਿਰ ਤੋਂ ਮੁਨਕਰ ਨਾ ਹੁੰਦਿਆਂ ਹੋਇਆਂ ਕਿਹਾ ਹੈ ਕਿ ਕਰੋਨਾ ਮੁੜ ਤੋਂ ਹਮਲਾ ਕਰ ਵੀ ਸਕਦਾ ਹੈ ਅਤੇ ਜਾਣਕਾਰੀ ਅਤੇ ਸਹੀ ਕਦਮਾਂ ਦੇ ਚਲਦਿਆਂ ਅਸੀਂ ਇਸ ਦੀ ਚੁਣੌਤੀ ਨੂੰ ਸਵੀਕਾਰ ਵੀ ਕਰ ਸਕਦੇ ਹਾਂ ਅਤੇ ਇਸ ਦੇ ਜੋਖਮ ਨੂੰ ਘੱਟ ਤੋਂ ਘੱਟ ਵੀ ਰੱਖ ਸਕਦੇ ਹਾਂ। ਪ੍ਰੋਫੈਸਰ ਸਟਨ ਨੇ ਅਪੀਲ ਕਰਦਿਆਂ ਕਿਹਾ ਕਿ ਇਸ ਨੂੰ ਜਾਤੀ ਤੌਰ ਤੇ ਸਮਝਣਾ ਪਵੇਗਾ ਅਤੇ ਲੋਕਾਂ ਨਾਲ ਹਲੀਮੀ ਨਾਲ ਸਹੀ ਤਰੀਕੇ ਦੀ ਗੱਲਬਾਤ ਕਰਕੇ ਸਮਝਾਉਣਾ ਵੀ ਪਵੇਗਾ ਅਤੇ ਜੇਕਰ ਕੋਈ ਫੇਰ ਵੀ ਨਿਯਮਾਂ ਦੇ ਖ਼ਿਲਾਫ਼ ਚਲਦਾ ਹੈ ਤਾਂ ਫੇਰ ਉਸਨੂੰ ਪਿਆਰ ਨਾਲ ਸਮਝਾ ਬੁਝਾ ਕੇ ਆਪਣੇ ਘਰ ਵਿੱਚੋਂ ਬਾਹਰ ਭੇਜ ਦੇਣ ਵਿੱਚ ਹੀ ਭਲਾਈ ਹੈ। ਜਦੋਂ ਤੱਕ ਕਿ ਵੈਕਸੀਨ ਨਹੀਂ ਆ ਜਾਂਦੀ ਅਤੇ ਲੋਕਾਂ ਨੂੰ ਇਸ ਦੀ ਸਹੀ ਮਿਕਦਾਰ ਵਿੱਚ ਖੁਰਾਕ ਦੇ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਤਾਂ ਅਹਿਤਿਆਦ ਵਰਤਣੇ ਹੀ ਜ਼ਰੂਰ ਹਨ ਅਤੇ ਇਸੇ ਵਿੱਚ ਸਭ ਦੀ ਭਲਾਈ ਹੈ। ਜੇਕਰ ਕਿਸੇ ਨੂੰ ਆਪ ਖਾਂਸੀ, ਜ਼ੁਕਾਮ ਹੈ ਤਾਂ ਉਹ ਘਰ ਵਿੱਚ ਹੀ ਆਰਾਮ ਕਰ ਲਵੇ ਅਤੇ ਬਾਹਰ ਨਾ ਜਾਵੇ ਅਤੇ ਹਰ ਇੱਕ ਨੂੰ ਇਹ ਗੱਲ ਜਾਤੀ ਤੌਰ ਤੇ ਹੀ ਸਮਝਣੀ ਅਤੇ ਅਪਣਾਉਣੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕੁੱਝ ਲੋਕਾਂ ਨੂੰ ਵੇਲੇ-ਕੁਵੇਲੇ ਹਰ ਹਾਲ ਵਿੱਚ ਹੀ ਬਾਹਰ ਜਾਣ ਦੀ ਆਦਤ ਹੁੰਦੀ ਹੈ ਅਤੇ ਕਿਸੇ ਵੀ ਸੂਰਤ ਵਿੱਚ ਉਹ ਟਿੱਕ ਕੇ ਬੈਠ ਨਹੀਂ ਸਕਦੇ ਤਾਂ ਅਜਿਹੇ ਲੋਕਾਂ ਤੋਂ ਹੀ ਸਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਅਜਿਹੇ ਲੋਕ ਸਾਰਿਆਂ ਦੀ ਸਿਹਤ ਵਾਸਤੇ ਹਾਨੀਕਾਰਕ ਹੋ ਸਕਦੇ ਹਨ।

Install Punjabi Akhbar App

Install
×