ਵਿਕਟੋਰੀਆ ਦੇ ਕਰੋਨਾ ਮੁਕਤ ਘੋਸ਼ਿਤ ਹੁੰਦਿਆਂ ਹੀ ਦੂਸਰੇ ਰਾਜਾਂ ਨੇ ਖੋਲ੍ਹੇ ਬਾਰਡਰ ਜਾਂ ਖੋਲ੍ਹਣ ਦੀ ਤਿਆਰੀ ਵਿੱਚ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਇੱਕ ਹੋਰ ਜਾਣਕਾਰੀ ਵਿੱਚ ਦੱਸਿਆ ਹੈ ਕਿ ਰਾਜ ਦੇ ਕਰੋਨਾ ਮੁਕਤ ਘੋਸ਼ਿਤ ਹੋਣ ਦੇ ਨਾਲ ਹੀ ਨਿਊ ਸਾਊਥ ਵੇਲਜ਼ ਨੇ ਤਾਂ ਬੀਤੇ ਸੋਮਵਾਰ ਤੋਂ ਹੀ ਆਪਣੇ ਬਾਰਡਰ ਖੋਲ੍ਹ ਦਿੱਤੇ ਸਨ ਜਦੋਂ ਕਿ ਕੁਈਨਜ਼ਲੈਂਡ ਅਤੇ ਦੱਖਣੀ ਆਸਟ੍ਰੇਲੀਆ ਕੱਲ੍ਹ -ਮੰਗਲਵਾਰ ਤੋਂ ਬਾਰਡਰ ਖੋਲ੍ਹ ਰਹੇ ਹਨ। ਪੱਛਮੀ ਆਸਟ੍ਰੇਲੀਆ ਹੀ ਇੱਕ ਅਜਿਹਾ ਰਾਜ ਰਹਿ ਗਿਆ ਹੈ ਜਿਸ ਨੇ ਕਿ ਵਿਕਟੋਰੀਆ ਨਾਲ ਬਾਰਡਰ ਖੋਲ੍ਹਣ ਤੋਂ ਹੱਥ ਥੋੜ੍ਹਾ ਖਿੱਚਿਆ ਹੋਇਆ ਹੈ ਪਰੰਤੂ ਪ੍ਰੀਮੀਅਰ ਮਾਰਕ ਮੈਕਗੋਵਨ ਦਾ ਕਹਿਣਾ ਹੈ ਕਿ ਇਸੇ ਹਫ਼ਤੇ ਵਿੱਚ ਹੀ ਨਵੀਆਂ ਘੋਸ਼ਣਾਵਾਂ ਕੀਤੀਆਂ ਜਾਣਗੀਆਂ ਅਤੇ ਸਰਵ-ਹਿਤਕਾਰੀ ਹੀ ਹੋਣਗੀਆਂ। ਇਸ ਦੇ ਨਾਲ ਦੂਜੇ ਪਾਸੇ ਸਿਹਤ ਅਧਿਕਾਰੀਆਂ ਵੱਲੋਂ ਸੀਵੇਜ ਦੇ ਪਾਣੀਆਂ ਦੀ ਪੜਤਾਲ ਕਰਦਿਆਂ ਕੋਰਿਓ ਦੇ ਸੀਵੇਜ ਟਰੀਟਮੈਂਟ ਪਲਾਂਟ ਅੰਦਰ ਕਰੋਨਾ ਦੇ ਵਿਸ਼ਾਣੂ ਪਾਏ ਗਏ ਹਨ ਅਤੇ ਇਸ ਬਾਰੇ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਗੀਲੋਂਗ ਦੇ ਉਤਰੀ ਸਬਅਰਬਾਂ ਅਤੇ ਲਾਰਾ ਵਿੱਚ ਨਵੰਬਰ ਦੀ 21 ਤੋਂ 23 ਤਾਰੀਖ ਤੱਕ ਆਵਾਗਮਨ ਕਰਨ ਵਾਲੇ ਯਾਤਰੀ ਆਦਿ ਜੇਕਰ ਕਿਸੇ ਕਿਸਮ ਦੀ ਸਾਹ ਸਬੰਧੀ ਦਿੱਕਤਾਂ ਨੂੰ ਮਹਿਸੂਸ ਕਰਦੇ ਹਨ ਤਾਂ ਤੁਰੰਤ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ ਆਪਣੇ ਆਪ ਦਾ ਚੈਕਅਪ ਕਰਵਾਉਣ।

Install Punjabi Akhbar App

Install
×