ਵਿਕਟੋਰੀਆ ਅੰਦਰ ਇੱਕ ਨਵਾਂ ਮਾਮਲਾ ਕਰੋਨਾ ਦਾ ਦਰਜ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਮ ਡੇਨੀਅਲ ਐਂਡ੍ਰਿਊਜ਼ 120 ਦਿਨਾਂ ਦੀ ਲਗਾਤਾਰ ਪ੍ਰੈਸ ਕਾਨਫਰੰਸਾਂ ਤੋਂ ਬਾਅਦ ਅੱਜ ਛੁੱਟੀ ਤੇ ਹਨ ਅਤੇ ਇੱਥੋਂ ਦੇ ਲੋਕ ਅੱਜ ਦਾ ਵੀਕਐਂਡ ਤਕਰੀਬਨ ਆਜ਼ਾਦੀ ਅਤੇ ਮਿਲੀਆਂ ਰਿਆਇਤਾਂ ਨਾਲ ਹੀ ਮਨਾ ਰਹੇ ਹਨ ਪਰੰਤੂ ਇਸ ਦੌਰਾਨ ਸਿਹਤ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਰਾਜ ਅੰਦਰ ਕੋਵਿਡ-19 ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਦੋ ਅਣਪਛਾਤੇ ਮਿਲੇ ਕਰੋਨਾ ਦੇ ਮਾਮਲਿਆਂ ਦੀ ਵੀ ਪੜਤਾਲ ਕਰਨ ਵਿੱਚ ਰੁੱਝੇ ਹਨ। ਮੈਲਬੋਰਨ ਅੰਦਰ 25 ਕਿ.ਮੀਟਰ ਦੇ ਦਾਇਰੇ ਦੀ ਹੱਦ ਬਰਕਰਾਰ ਹੈ ਅਤੇ ਬਾਹਰੀ ਇਕੱਠ ਵਿੱਚ 10 ਦੀ ਗਿਣਤੀ ਤੱਕ ਦੇ ਲੋਕ ਸ਼ਾਮਿਲ ਹੋ ਰਹੇ ਹਨ। ਇਹ ਵੀਕਐਂਡ ਉਨ੍ਹਾਂ ਲੋਕਾਂ ਲਈ ਬਹੁਤ ਖਾਸ ਹੈ ਜੋ ਕਿ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਨੂੰ ਤਕਰੀਬਨ 7 ਮਹੀਨਿਆਂ ਤੋਂ ਆਪਸ ਵਿੱਚ ਮਿਲਣ ਲਈ ਪਾਬੰਧ ਸਨ। ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਲਗਾਤਾਰ ਹਦਾਇਤ ਕੀਤੀ ਜਾ ਰਹੀ ਹੈ ਤਾਂ ਜੋ ਬੇਲੋੜੇ ਜੁਰਮਾਨਿਆਂ ਤੋਂ ਬਚਿਆ ਜਾ ਸਕੇ।

Install Punjabi Akhbar App

Install
×