ਨਿਊ ਸਾਊਥ ਵੇਲਜ਼ ਤੇ ਵਿਕਟੌਰੀਆ ਵਿੱਚ ਛੋਟੇ ਬੱਚਿਆਂ ਲਈ ਇੱਕ ਸਾਲ ਦੀ ਮੁਫ਼ਤ ਸਕੂਲੀ ਸਿੱਖਿਆ ਦਾ ਐਲਾਨ

ਪ੍ਰੀਮੀਅਰ ਡੋਮਿਨਿਕ ਪੈਰੋਟੈਟ ਅਤੇ ਡੇਨਅਲ ਐਂਡ੍ਰਿਊਜ਼ ਨੇ ਇੱਕ ਸਾਂਝਾ ਫੈਸਲਾ ਕਰਦਿਆਂ ਐਲਾਨ ਕੀਤਾ ਹੈ ਕਿ ਨਿਊ ਸਾਊਥ ਵੇਲਜ਼ ਤੇ ਵਿਕਟੌਰੀਆ ਵਿੱਚ ਛੋਟੇ ਬੱਚਿਆਂ ਲਈ ਇੱਕ ਸਾਲ ਦੀ ਮੁਫ਼ਤ ਸਕੂਲਿੰਗ ਦੀ ਸਹੂਲਤ ਦਿੱਤੀ ਜਾਵੇਗੀ। ਇਹ ਸਹੂਲਤ 4 ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਹੋਵੇਗੀ। ਇਸ ਦੌਰਾਨ ਸਕੂਲ ਅੰਦਰ, ਬੱਚਿਆਂ ਦੀ ਹਰ ਹਫ਼ਤੇ, 30 ਘੰਟਿਆਂ ਦੀ ਹਾਜ਼ਰੀ ਲਾਜ਼ਮੀ ਕੀਤੀ ਜਾਵੇਗੀ।
ਵਿਕਟੌਰੀਆਈ ਸਰਕਾਰ ਇਸ ਵਾਸਤੇ ਸਾਲ 2025 ਤੋਂ 9 ਬਿਲੀਅਨ ਡਾਲਰਾਂ ਦੇ ਬਜਟ ਦੀ ਪਲਾਨਿੰਗ ਕਰਨ ਵਿੱਚ ਜੁੱਟ ਗਈ ਹੈ। ਅਤੇ ਡੇਨੀਅਲ ਐਂਡ੍ਰਿਊਜ਼ ਨੇ ਇਹ ਵੀ ਕਿਹਾ ਹੈ ਕਿ ਅਗਲੇ ਸਾਲ (2023) ਤੋਂ 3 ਤੋਂ 4 ਸਾਲ ਤੱਕ ਦੇ ਕਿੰਡਰ ਗਾਰਟਨ ਬੱਚਿਆਂ ਲਈ 2500 ਡਾਲਰਾਂ ਤੱਕ ਦੀ ਸਬਸਿਡੀ ਵੀ ਦਿੱਤੀ ਜਾਵੇਗੀ।
ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ -ਸਾਰਾਹ ਮਿਸ਼ੈਲ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ੳੱਤਮ ਫੈਸਲਾ ਹੈ ਅਤੇ ਸਭ ਲਈ ਲਾਹੇਵੰਦ ਹੋਣ ਵਾਲਾ ਹੈ।
ਦੋਹਾਂ ਰਾਜਾਂ ਦੀ ਸਾਂਝੀ ਸਟੇਟਮੈਂਟ ਰਾਹੀਂ ਦੱਸਿਆ ਗਿਆ ਹੈ ਕਿ ਦੋਹਾਂ ਰਾਜਾਂ ਵਿੱਚ ਹੀ ਛੋਟੇ ਬੱਚਿਆਂ ਨੂੰ ਅਗਲੇ 10 ਸਾਲਾਂ ਤੱਕ ਉਕਤ ਨਵੇਂ ਤਜੁਰਬੇ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਖੇਡਾਂ ਦੇ ਜ਼ਰੀਏ ਨਵੀਆਂ ਸਿੱਖਿਆਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

Install Punjabi Akhbar App

Install
×